ਨਿਊ ਜਰਸੀ ’ਚ ਭਾਰਤੀ ਜੋੜੇ ਦੀ ਭੇਤਭਰੀ ਮੌਤ, ਚਾਰ ਸਾਲਾ ਧੀ ਨੂੰ ਰੋਂਦਿਆਂ ਦੇਖ ਗੁਆਂਢੀਆਂ ਨੇ ਪੁਲੀਸ ਸੱਦੀ

ਮੁੰਬਈ: ਭਾਰਤੀ ਜੋੜਾ ਅਮਰੀਕਾ ਵਿਚ ਆਪਣੇ ਘਰ ਵਿਚ ਮ੍ਰਿਤਕ ਪਾਇਆ ਗਿਆ। ਗੁਆਂਢੀਆਂ ਨੇ ਜੋੜੇ ਦੀ ਚਾਰ ਸਾਲਾਂ ਦੀ ਧੀ ਨੂੰ ਬਾਲਕਨੀ ਵਿੱਚ ਇਕੱਲੇ ਰੋਂਦਿਆ ਵੇਖਿਆ, ਜਿਸ ਤੋਂ ਬਾਅਦ ਉਸ ਦੀ ਮੌਤ ਦਾ ਪਤਾ ਲੱਗ ਗਿਆ। ਪਰਿਵਾਰਕ ਸੂਤਰਾਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਬਾਲਾਜੀ ਭਾਰਤ ਰੁਦਰਵਾਰ (32) ਅਤੇ ਉਸ ਦੀ ਪਤਨੀ ਆਰਤੀ ਬਾਲਾਜੀ ਰੁਦਰਵਾਰ (30) ਬੁੱਧਵਾਰ ਨੂੰ ਨਿਊ ਜਰਸੀ ਵਿੱਚ ਉਨ੍ਹਾਂ ਦੇ ਘਰ ਵਿੱਚ ਮ੍ਰਿਤਕ ਮਿਲੇ ਸਨ। ਉਨ੍ਹਾਂ ਦੇ ਗੁਆਂਢੀਆਂ ਨੇ ਲੜਕੀ ਨੂੰ ਰੋਂਦੇ ਵੇਖਿਆ ਅਤੇ ਸਥਾਨਕ ਪੁਲੀਸ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਪੁਲੀਸ ਘਰ ਵਿੱਚ ਦਾਖਲ ਹੋਈ। ਬਾਲਾਜੀ ਦੇ ਪਤਾ ਭਰਤ ਰੁਦਰਵਾਰ ਨੇ ਦੱਸਿਆ ਕਿ ਸਥਾਨਕ ਪੁਲੀਸ ਨੇ ਵੀਰਵਾਰ ਨੂੰ ਉਨ੍ਹਾਂ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਮੌਤ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗਿਆ। ਯੂਐੱਸ ਪੁਲੀਸ ਨੇ ਕਿਹਾ ਕਿ ਉਹ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਪਰਿਵਾਰ ਨੂੰ ਮੌਤ ਦੇ ਕਾਰਨ ਦੱਸ ਸਕੇਗੀ। ਰੁਦਰਵਾਰ ਨੇ ਕਿਹਾ, “ਮੇਰੀ ਨੂੰਹ ਸੱਤ ਮਹੀਨੇ ਦੀ ਗਰਭਵਤੀ ਸੀ। ਅਸੀਂ ਉਸ ਦੇ ਘਰ ਗਏ ਅਤੇ ਦੁਬਾਰਾ ਅਮਰੀਕਾ ਜਾਣ ਦੀ ਯੋਜਨਾ ਬਣਾ ਰਹੇ ਸਨ। ਮੈਨੂੰ ਮੌਤ ਦੇ ਕਾਰਨ ਦਾ ਪਤਾ ਨਹੀਂ ਹੈ। ਉਹ ਖੁਸ਼ ਸਨ ਅਤੇ ਉਨ੍ਹਾਂ ਦੇ ਗੁਆਂਢੀ ਵੀ ਚੰਗੇ ਸਨ।” ਅਮਰੀਕੀ ਅਧਿਕਾਰੀਆਂ ਨੇ ਮੈਨੂੰ ਦੱਸਿਆ ਕਿ ਜ਼ਰੂਰੀ ਰਸਮਾਂ ਤੋਂ ਬਾਅਦ ਲਾਸ਼ਾਂ ਨੂੰ ਭਾਰਤ ਪਹੁੰਚਣ ਲਈ ਘੱਟੋ ਘੱਟ ਅੱਠ ਤੋਂ 10 ਦਿਨ ਲੱਗਣਗੇ।” ਜੋੜੇ ਦੀ ਧੀ ਹੁਣ ਕਿਸੇ ਜਾਣਕਾਰ ਕੋਲ ਹੈ।

Leave a Reply

Your email address will not be published. Required fields are marked *