ਲਾਹੌਰ: ਪੁਲੀਸ ਤੇ ਕੱਟੜਪੰਥੀਆਂ ਵਿਚਾਲੇ ਝੜਪ, 3 ਹਲਾਕ

ਲਾਹੌਰ: ਉੱਚ ਅਧਿਕਾਰੀਆਂ ਵੱਲੋਂ ਦਿੱਤੀ ਜਾਣਕਾਰੀ ਤੇ ਸਥਾਨਕ ਮੀਡੀਆਂ ਰਿਪੋਰਟਾਂ ਮੁਤਾਬਕ ਪਾਕਿਸਤਾਨ ਦੇ ਲਾਹੌਰ ਸ਼ਹਿਰ ਵਿੱਚ ਮੁਸਲਿਮ ਕੱਟੜਪੰਥੀਆਂ ਦੀ ਪਾਰਟੀ ਦੇ ਮੁਖੀ ਦੀ ਗ੍ਰਿਫ਼ਤਾਰੀ ਮਗਰੋਂ ਮੰਗਲਵਾਰ ਨੂੰ ਵਾਪਰੀ ਹਿੰਸਕ ਝੜਪ ਦੌਰਾਨ ਦੋ ਪ੍ਰਦਰਸ਼ਨਕਾਰੀਆਂ ਤੇ ਇੱਕ ਪੁਲੀਸ ਕਰਮੀ ਦੀ ਮੌਤ ਹੋ ਗਈ ਹੈ। ਉੱਚ ਅਧਿਕਾਰੀ ਗੁਲਾਮ ਮੁਹੰਮਦ ਡੋਗਰ ਨੇ ਦੱਸਿਆ ਕਿ ਤਹਿਰੀਕ-ਏ-ਲਬੈਕ ਪਾਕਿਸਤਾਨ ਦੇ ਪ੍ਰਮੁੱਖ ਸਾਦ ਰਿਜ਼ਵੀ ਨੂੰ ਸੋਮਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਮਗਰੋਂ ਉਸਦੇ ਸਮਰਥਕਾਂ ਦੇ ਨਾਲ ਰਾਤ ਨੂੰ ਹੋਈ ਝੜਪ ਦੌਰਾਨ ਇੱਕ ਪੁਲੀਸ ਕਰਮੀ ਦੀ ਮੌਤ ਹੋ ਗਈ ਹੈ।

ਉਨ੍ਹਾਂ ਦੱਸਿਆ ਕਿ ਲਾਹੌਰ ਨਜ਼ਦੀਕ ਸ਼ਹਾਦਰਾ ਕਸਬੇ ਵਿੱਚ ਝੜਪਾਂ ਦੌਰਾਨ 10 ਪੁਲੀਸ ਕਰਮੀ ਵੀ ਜ਼ਖ਼ਮੀ ਹੋਏ ਹਨ ਤੇ ਪੰਜਾਬ ਸੂਬੇ ’ਚ ਦੋ ਮੁਸਲਿਮ ਕੱਟੜਪੰਥੀ ਵੀ ਮਾਰੇ ਗਏ ਹਨ। ਉਨ੍ਹਾਂ ਦੱਸਿਆ ਕਿ ਰਿਜ਼ਵੀ ਨੇ ਧਮਕੀ ਦਿੱਤੀ ਸੀ ਕਿ ਜੇ ਸਰਕਾਰ ਪੈਗੰਬਰ ਮੁਹੰਮਦ ਦਾ ਚਿੱਤਰ ਪ੍ਰਕਾਸ਼ਿਤ ਕਰਨ ਸਬੰਧੀ ਫਰਾਂਸ ਦੇ ਰਾਜਦੂਤ ਨੂੰ ਬਾਹਰ ਨਹੀਂ ਕੱਢਦੀ ਤਾਂ ਪ੍ਰਦਰਸ਼ਨ ਸ਼ੁਰੂ ਕੀਤੇ ਜਾਣਗੇ, ਜਿਸ ਮਗਰੋਂ ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਤੇ ਸੋਮਵਾਰ ਨੂੰ ਹਿੰਸਾ ਸ਼ੁਰੂ ਹੋ ਗਈ ਸੀ। ਡੋਗਰ ਦੇ ਅਨੁਸਾਰ ਰਿਜ਼ਵੀ ਦੀ ਗ੍ਰਿਫ਼ਤਾਰੀ ਕਾਨੂੰਨ ਵਿਵਸਥਾ ਨੂੰ ਬਣਾਏ ਰੱਖਣ ਲਈ ਕੀਤੀ ਗਈ ਸੀ ਪਰ ਰਿਜ਼ਵੀ ਨੂੰ ਹਿਰਾਸਤ ’ ਲੈਣ ਮਗਰੋਂ ਮੁਸਲਿਮ ਕੱਟੜਪੰਥੀਆਂ ਨੇ ਕਈ ਸ਼ਹਿਰਾਂ ਵਿੱਚ ਹਿੰਸਕ ਵਿਖਾਵੇ ਕੀਤੇ ਸਨ ਤੇ ਸ਼ਹਿਰਾਂ ’ਚ ਸੜਕਾਂ ਤੇ ਹਾਈਵੇਅ ਜਾਮ ਕੀਤੇ ਸਨ।

Leave a Reply

Your email address will not be published. Required fields are marked *