ਪਾਕਿ ਵਿੱਚ ਬੰਬ ਧਮਾਕਾ, ਪੰਜ ਮੌਤਾਂ

Quetta : A police officer and rescue workers arrive at the site of bomb blast in Quetta, Pakistan, Wednesday, April 21, 2021. A powerful bomb went off in the parking area of a five-star Serena hotel in the southwestern city of Quetta on Wednesday, wounding some people, police said. AP/PTI(AP04_22_2021_000004B)

ਕਰਾਚੀ : ਦੱਖਣੀ ਪੱਛਮੀ ਪਾਕਿਸਤਾਨ ਦੇ ਸ਼ਹਿਰ ਕੋਇਟਾ ਵਿੱਚ ਇੱਕ ਆਲੀਸ਼ਾਨ ਹੋਟਲ ਦੀ ਪਾਰਕਿੰਗ ਵਿੱਚ ਬੰਬ ਧਮਾਕਾ ਹੋਣ ਕਾਰਨ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਦਰਜਨ ਵਿਅਕਤੀ ਜ਼ਖਮੀ ਹੋ ਗਏ। ਇਹ ਜਾਣਕਾਰੀ ਪੁਲੀਸ ਅਧਿਕਾਰੀਆਂ ਨੇ ਦਿੱਤੀ ਅਤੇ ਇਨ੍ਹਾਂ ਖ਼ਬਰਾਂ ਦਾ ਖ਼ੰਡਨ ਕੀਤਾ ਹੈ ਕਿ ਵਿਸਫੋਟ ਮੌਕੇ ਇਮਾਰਤ ਵਿੱਚ ਚੀਨੀ ਰਾਜਦੂਤ ਮੌਜੂਦ ਸੀ। ਇਹ ਬੰਬ ਧਮਾਕਾ ਬੁੱਧਵਾਰ ਦੀ ਰਾਤ ਕੋਇਟਾ ਦੇ ਸੇਰੇਨਾ ਹੋਟਲ ਦੀ ਪਾਰਕਿੰਗ ਵਿੱਚ ਹੋਇਆ। ਧਮਾਕੇ ਮਗਰੋਂ ਪਾਰਕਿੰਗ ਵਿੱਚ ਖੜ੍ਹੇ ਕੁਝ ਵਾਹਨਾਂ ਨੂੰ ਅੱਗ ਲੱਗ ਗਈ। ਜ਼ਿਕਰਯੋਗ ਹੈ ਕਿ ਕੁੱਝ ਸ਼ੁਰੂਆਤੀ ਖ਼ਬਰਾਂ ਵਿੱਚ ਕਿਹਾ ਗਿਆ ਸੀ ਕਿ ਹੋਟਲ ਵਿੱਚ ਚੀਨੀ ਰਾਜਦੂਤ ਮੌਜੂਦ ਸੀ। ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਘਟਨਾ ਦੀ ਨਿੰਦਾ ਕੀਤੀ। ਪੁਲੀਸ ਮੁਤਾਬਕ ਸ਼ੁਰੂਆਤੀ ਜਾਂਚ ਵਿੱਚ ਪਤਾ ਲੱਗਿਆ ਹੈ ਕਿ ਇੱਕ ਕਾਰ ਵਿੱਚ ਰੱਖੀ ਵਿਸਫੋਟਕ ਸਮੱਗਰੀ ਕਾਰਨ ਧਮਾਕਾ ਹੋਇਆ। ਪਾਬੰਦੀਸ਼ੁਦਾ ਅਤਿਵਾਦੀ ਸੰਗਠਨ ਤਹਿਰੀਕ-ਏ ਤਾਲਿਬਾਨ ਪਾਕਿਸਤਾਨ (ਟੀਟੀਪੀ) ਨੇ ਧਮਾਕੇ ਦੀ ਜ਼ਿੰਮੇਵਾਰੀ ਲਈ ਹੈ। ਜ਼ਿਕਰਯੋਗ ਹੈ ਕਿ ਕੋਇਟਾ ਪਾਕਿਸਤਾਨ ਦੇ ਬਲੋਚਿਸਤਾਨ ਰਾਜ ਦੀ ਰਾਜਧਾਨੀ ਹੈ।

Leave a Reply

Your email address will not be published. Required fields are marked *