ਕੋਰੋਨਾ ਨਾਲ ਹਰਿਮੰਦਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਨਿਰਮਲ ਸਿੰਘ ਖਾਲਸਾ ਦੀ ਮੌਤ

ਅੰਮ੍ਰਿਤਸਰ -ਕੋਰੋਨਾ ਨਾਲ ਹਰਿਮੰਦਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਨਿਰਮਲ ਸਿੰਘ ਖਾਲਸਾ ਦੀ ਮੌਤ, ਅਜੇ ਕੱਲ੍ਹ ਹੀ ਹੋਈ ਸੀ ਉਨ੍ਹਾਂ ਨੂੰ ਕੋਰੋਨਾ ਦੇ ਪਾਜ਼ਿਟਿਵ ਹੋਣ ਦੀ ਪੁਸ਼ਟੀ, ਅੰਮ੍ਰਿਤਸਰ ਦੇ ਹਸਪਤਾਲ ਵਿਚ ਚੱਲ ਰਿਹਾ ਸੀ ਭਾਈ ਖ਼ਾਲਸਾ ਦਾ ਇਲਾਜ, ਕੁੱਝ ਦਿਨ ਪਹਿਲਾਂ ਇੰਗਲੈਂਡ ਦੀ ਯਾਤਰਾ ਤੋਂ ਭਾਰਤ ਪਰਤੇ ਸਨ ਭਾਈ ਖ਼ਾਲਸਾ, ਪਾਜ਼ਿਟਿਵ ਆਈ ਸੀ ਪਦਮਸ੍ਰੀ ਭਾਈ ਨਿਰਮਲ ਸਿੰਘ ਖ਼ਾਲਸਾ ਦੀ ਰਿਪੋਰਟ, ਪੰਜਾਬ ਵਿਚ ਕੋਰੋਨਾ ਕਾਰਨ ਹੋਈਆਂ ਮੌਤਾਂ ਦੀ ਗਿਣਤੀ ਹੁਣ ਪੰਜ ਹੋਈ।

ਦੱਸ ਦਈਏ ਕਿ ਮੋਹਾਲੀ ਜ਼ਿਲ੍ਹੇ ਵਿਚ ਬੁੱਧਵਾਰ ਨੂੰ ਇਕੱਠੇ ਤਿੰਨ ਨਵੇਂ ਕੋਰੋਨਾ ਵਾਇਰਸ ਦੇ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਡੀਸੀ ਗਿਰੀਸ਼ ਨੇ ਦਸਿਆ ਕਿ ਬੁੱਧਵਾਰ ਨੂੰ ਤਿੰਨ ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਜ਼ਿਲ੍ਹੇ ਵਿਚ ਮਰੀਜ਼ਾਂ ਦੀ ਗਿਣਤੀ 10 ਹੋ ਗਈ ਹੈ। ਨਵੇਂ ਮਾਮਲਿਆਂ ਵਿਚ ਫੇਜ਼ 9 ਦੀਆਂ ਦੋ ਔਰਤਾਂ ਤੇ ਜਗਤਪੁਰਾ ਦਾ ਇਕ ਵਿਅਕਤੀ ਸ਼ਾਮਲ ਹੈ।

ਪੰਜਾਬ ‘ਚ ਖਾਲਸਾ ਜੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਨਾਲ ਮਰੀਜ਼ਾਂ ਦੀ ਗਿਣਤੀ 46 ਹੋ ਗਈ ਸੀ। ਦਸ ਦਈਏ ਕਿ ਫੇਜ਼ 9 ਦੀਆਂ ਔਰਤਾਂ ਚੰਡੀਗੜ੍ਹ ਦੇ ਪੀੜਤ ਮਰੀਜ਼ਾਂ ਦੀ 10 ਸਾਲ ਦੀ ਪੋਤੀ ਅਤੇ ਸੱਸ ਹੈ। ਉੱਥੇ ਹੀ ਜਗਤਪੁਰਾ ਵਿਚ ਪੀੜਤ ਵਿਅਕਤੀ ਵੀ ਦੁਬਈ ਤੋਂ ਵਾਪਸ ਆਏ ਸਨ ਚੰਡੀਗੜ੍ਹ ਦੇ ਕੋਰੋਨਾ ਵਾਇਰਸ ਦੇ ਪੀੜਤ ਮਰੀਜ਼ਾਂ ਦੇ ਸੰਪਰਕ ਵਿਚ ਸਨ।

ਮੰਗਲਵਾਰ ਨੂੰ ਕੋਰੋਨਾ ਵਾਇਰਸ ਨਾਲ ਚੌਥੀ ਮੌਤ ਹੋਈ ਸੀ। ਹੁਣ ਨਿਰਮਲ ਸਿੰਘ ਖਾਲਸਾ ਜੀ ਦੀ ਮੌਤ ਹੋਣ ਨਾਲ ਪੰਜਾਬ ਵਿਚ 5 ਮੌਤਾਂ ਹੋ ਗਈਆਂ ਹਨ। ਸੋਮਵਾਰ ਨੂੰ ਨਿਆਂਗਾਂਓ ਨਿਵਾਸੀ 65 ਸਾਲ ਦੇ ਬਜ਼ੁਰਗ ਦੀ ਰਿਪੋਰਟ ਪਾਜ਼ੀਟਿਵ ਪਾਈ ਗਈ ਸੀ। ਮੰਗਲਵਾਰ ਸਵੇਰੇ ਉਹਨਾਂ ਨੇ ਦਮ ਤੋੜ ਦਿੱਤਾ। ਪੰਜਾਬ ਪੁਲਿਸ ਦੇ ਰਿਟਾਇਰਡ ਇਹ ਬਜ਼ੁਰਗ ਨਿਆਂਗਾਂਓ ਵਿਚ ਪਿਛਲੇ ਦੋ ਸਾਲ ਤੋਂ ਅਪਣੇ ਪਰਵਾਰ ਸਮੇਤ ਰਹਿ ਰਹੇ ਸਨ।

Leave a Reply

Your email address will not be published. Required fields are marked *