ਰੂਸ ਦੇ ਸਕੂਲ ’ਚ ਗੋਲੀਬਾਰੀ, ਸੱਤ ਵਿਦਿਆਰਥੀਆਂ ਦੀ ਮੌਤ

ਮਾਸਕੋ: ਰੂਸੀ ਸ਼ਹਿਰ ਕਜ਼ਾਨ ਵਿਚ ਮੰਗਲਵਾਰ ਸਵੇਰੇ ਇਕ ਸਕੂਲ ਵਿਚ ਹੋਈ ਗੋਲੀਬਾਰੀ ’ਚ ਸੱਤ ਵਿਦਿਆਰਥੀ ਮਾਰੇ ਗਏ। 16 ਹੋਰ ਜ਼ਖ਼ਮੀ ਹੋ ਗਏ ਹਨ ਤੇ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਅਧਿਕਾਰੀਆਂ ਮੁਤਾਬਕ ਮ੍ਰਿਤਕ ਅੱਠਵੀਂ ਦੇ ਵਿਦਿਆਰਥੀ ਸਨ। 12 ਹੋਰ ਬੱਚੇ ਤੇ ਚਾਰ ਬਾਲਗ ਹਸਪਤਾਲ ਦਾਖਲ ਹਨ। ਕਈ ਹੋਰਨਾਂ ਰਿਪੋਰਟਾਂ ਵਿਚ ਮ੍ਰਿਤਕਾਂ ਦੀ ਗਿਣਤੀ 11 ਦੱਸੀ ਗਈ ਹੈ। ਕਜ਼ਾਨ ਸ਼ਹਿਰ ਮਾਸਕੋ ਤੋਂ 700 ਕਿਲੋਮੀਟਰ ਦੂਰ ਹੈ। ਹਮਲਾਵਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਉਸ ਦੀ ਉਮਰ 19 ਸਾਲ ਹੈ। ਹਥਿਆਰ ਉਸ ਦੇ ਨਾਂ ਉਤੇ ਹੀ ਰਜਿਸਟਰਡ ਹੈ। ਉਸ ਦੇ ਬਾਕੀ ਸਾਥੀਆਂ ਦੀ ਸ਼ਨਾਖ਼ਤ ਨਹੀਂ ਹੋ ਸਕੀ ਹੈ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਆਮ ਤੌਰ ’ਤੇ ਰੂਸ ਦੇ ਸਕੂਲਾਂ ’ਚ ਗੋਲੀਬਾਰੀ ਦੀਆਂ ਘਟਨਾਵਾਂ ਕਾਫ਼ੀ ਘੱਟ ਹੁੰਦੀਆਂ ਹਨ।

Leave a Reply

Your email address will not be published. Required fields are marked *