‘ਅਫੇਅਰ’ ਕਾਰਨ ਮਾਈਕ੍ਰੋਸਾਫਟ ਬੋਰਡ ਚਾਹੁੰਦਾ ਸੀ ਗੇਟਸ ਦਾ ਅਸਤੀਫ਼ਾ

FILE PHOTO: Bill Gates arrives at the Elysee Palace in Paris, France, April 16, 2018. REUTERS/Charles Platiau/File Photo

ਸਾਂ ਫਰਾਂਸਿਸਕੋ: ਮਾਈਕ੍ਰੋਸਾਫਟ ਦੇ ਕੁਝ ਬੋਰਡ ਮੈਂਬਰ ਪਿਛਲੇ ਸਾਲ ਚਾਹੁੰਦੇ ਸਨ ਕਿ ਬਿਲ ਗੇਟਸ ਅਹੁਦੇ ਤੋਂ ਅਸਤੀਫ਼ਾ ਦੇ ਦੇਣ। ‘ਦਿ ਵਾਲ ਸਟ੍ਰੀਟ ਜਰਨਲ’ ਦੀ ਇਕ ਰਿਪੋਰਟ ਮੁਤਾਬਕ ਗੇਟਸ ਵਿਰੁੱਧ ਕਥਿਤ ਤੌਰ ’ਤੇ ਇਕ ਕੰਪਨੀ ਮੁਲਾਜ਼ਮ ਨਾਲ ‘ਅਫੇਅਰ’ ਰੱਖਣ ਬਾਰੇ ਜਾਂਚ ਕੀਤੀ ਜਾ ਰਹੀ ਸੀ। ਗੇਟਸ ਨੇ ਅਖੀਰ ਮਾਈਕ੍ਰੋਸਾਫਟ ਬੋਰਡ ਤੋਂ ਮਾਰਚ 2020 ਵਿਚ ਅਸਤੀਫ਼ਾ ਦੇ ਦਿੱਤਾ ਸੀ। ਅਮਰੀਕੀ ਅਖਬਾਰ ਨੂੰ ਦਿੱਤੇ ਬਿਆਨ ਵਿਚ ਕੰਪਨੀ ਦੇ ਬੁਲਾਰੇ ਨੇ ਕਿਹਾ ਕਿ ਮਾਈਕ੍ਰੋਸਾਫਟ ਨੂੰ 2019 ਦੇ ਦੂਜੇ ਅੱਧ ਵਿਚ ਫ਼ਿਕਰਮੰਦੀ ਨਾਲ ਜਾਣੂ ਕਰਵਾਇਆ ਗਿਆ ਸੀ ਕਿ ਬਿਲ ਗੇਟਸ ਨੇ ਸਾਲ 2000 ਵਿਚ ਇਕ ਕੰਪਨੀ ਮੁਲਾਜ਼ਮ ਨਾਲ ਕਰੀਬੀ ਰਿਸ਼ਤਾ ਬਣਾਉਣਾ ਚਾਹਿਆ ਸੀ। ਬੁਲਾਰੇ ਨੇ ਦੱਸਿਆ ਕਿ ਬੋਰਡ ਦੀ ਇਕ ਕਮੇਟੀ ਨੇ ਇਸ ’ਤੇ ਚਰਚਾ ਕੀਤੀ, ਇਕ ਲਾਅ ਫਰਮ ਨੂੰ ਵੀ ਸ਼ਾਮਲ ਕੀਤਾ ਗਿਆ ਤੇ ਪੂਰੀ ਡੂੰਘਾਈ ਨਾਲ ਜਾਂਚ ਕੀਤੀ ਗਈ। ਇਸ ਦੌਰਾਨ ਮਾਈਕ੍ਰੋਸਾਫਟ ਨੇ ਉਸ ਕਰਮਚਾਰੀ ਨੂੰ ਪੂਰੀ ਹਮਾਇਤ ਦਿੱਤੀ ਜਿਸ ਨੇ ਆਪਣੀ ਚਿੰਤਾ ਕੰਪਨੀ ਕੋਲ ਜ਼ਾਹਿਰ ਕੀਤੀ ਸੀ। ਬੁਲਾਰੇ ਨੇ ਹਾਲਾਂਕਿ ਇਸ ਗੱਲ ਤੋਂ ਇਨਕਾਰ ਕੀਤਾ ਕਿ ਬੋਰਡ ਵਿਚੋਂ ਗੇਟਸ ਨੇ ਅਸਤੀਫ਼ਾ ਇਸ ਜਾਂਚ ਕਾਰਨ ਦਿੱਤਾ ਸੀ। ਉਨ੍ਹਾਂ ਕਿਹਾ ਕਿ ਇਹ ‘ਅਫੇਅਰ’ 20 ਸਾਲ ਪਹਿਲਾਂ ਦੀ ਗੱਲ ਹੈ।

Leave a Reply

Your email address will not be published. Required fields are marked *