ਕਰੋਨਾ: ਪੰਜਾਬ ’ਚ 178 ਅਤੇ ਹਰਿਆਣਾ ’ਚ 98 ਮੌਤਾਂ

ਚੰਡੀਗੜ੍ਹ : ਪੰਜਾਬ ਵਿੱਚ ਬੀਤੇ 24 ਘੰਟਿਆਂ ਵਿੱਚ ਕਰੋਨਾ ਕਾਰਨ 178 ਅਤੇ ਹਰਿਆਣਾ ’ਚ 98 ਲੋਕਾਂ ਦੀ ਮੌਤ ਹੋ ਗਈ। ਇਸੇ ਦੌਰਾਨ ਪੰਜਾਬ ਵਿੱਚ ਕਰੋਨਾ ਕਰਕੇ ਮਰਨ ਵਾਲਿਆਂ ਦੀ ਗਿਣਤੀ ਦਾ ਅੰਕੜਾ 14,004 ਅਤੇ ਹਰਿਆਣਾ ਵਿੱਚ 7939 ’ਤੇ ਪਹੁੰਚ ਗਿਆ ਹੈ। ਸਿਹਤ ਵਿਭਾਗ ਅਨੁਸਾਰ ਪੰਜਾਬ ਵਿੱਚ ਅੱਜ 3914 ਨਵੇਂ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ, ਜਦੋਂ ਕਿ 5995 ਨੂੰ ਸਿਹਤਯਾਬ ਹੋਣ ਬਾਅਦ ਹਸਪਤਾਲੋਂ ਛੁੱਟੀ ਦੇ ਦਿੱਤੀ ਗਈ। ਹਾਲ ਦੀ ਘੜੀ ਸੂਬੇ ਵਿੱਚ 48,231 ਕੇਸ ਐਕਟਿਵ ਹਨ। ਸਿਹਤ ਵਿਭਾਗ ਅਨੁਸਾਰ ਲੁਧਿਆਣਾ ’ਚ 17, ਫਰੀਦਕੋਟ ’ਚ 15, ਅੰਮ੍ਰਿਤਸਰ, ਬਠਿੰਡਾ ਅਤੇ ਸੰਗਰੂਰ ’ਚ 13-13; ਫਿਰੋਜ਼ਪੁਰ, ਜਲੰਧਰ ਅਤੇ ਪਟਿਆਲਾ

’ਚ 12-12, ਫਾਜ਼ਿਲਕਾ ’ਚ 11, ਗੁਰਦਾਸਪੁਰ ’ਚ 9, ਬਰਨਾਲਾ, ਕਪੂਰਥਲਾ , ਮੁਕਤਸਰ ਅਤੇ ਪਠਾਨਕੋਟ ’ਚ 7-7, ਮਾਨਸਾ ’ਚ 6, ਮੁਹਾਲੀ ’ਚ 4, ਫਤਹਿਗੜ੍ਹ ਸਾਹਿਬ, ਰੋਪੜ ਤੇ ਤਰਨਤਾਰਨ ’ਚ 3-3, ਹੁਸ਼ਿਆਰਪੁਰ ਅਤੇ ਨਵਾਂ ਸ਼ਹਿਰ ’ਚ 2-2 ਜਣਿਆ ਦੀ ਮੌਤ ਹੋਈ ਹੈ। ਦੂਜੇ ਪਾਸੇ ਹਰਿਆਣਾ ਵਿੱਚ ਅੱਜ 2322 ਨਵੇਂ ਕੇਸ ਸਾਹਮਣੇ ਆਏ ਹਨ।

Leave a Reply

Your email address will not be published. Required fields are marked *