ਇੰਡੋਨੇਸ਼ੀਆ: ਬੇੜੇ ਨੂੰ ਸਮੁੰਦਰ ’ਚ ਅੱਗ ਲੱਗੀ

ਜਕਾਰਤਾ: ਪੂਰਬੀ ਇੰਡੋਨੇਸ਼ੀਆ ’ਚ ਸ਼ਨਿਚਰਵਾਰ ਸਵੇਰੇ ਇੱਕ ਬੇੜੇ ਨੂੰ ਅੱਗ ਲੱਗ ਗਈ, ਜਿਸ ਵਿੱਚ ਲੱਗਪਗ 200 ਜਣੇ ਸਵਾਰ ਸਨ। ਅੱਗ ਲੱਗਣ ਕਾਰਨ ਯਾਤਰੀਆਂ ਤੇ ਅਮਲੇ ਦੇ ਮੈਂਬਰਾਂ ਨੂੰ ਸਮੁੰਦਰ ’ਚ ਛਾਲਾਂ ਮਾਰਨੀਆਂ ਪਈਆਂ ਹਾਲਾਂਕਿ ਹਾਦਸੇ ’ਚ ਕਿਸੇ ਦੇ ਵੀ ਮਾਰੇ ਜਾਣ ਦੀ ਰਿਪੋਰਟ ਨਹੀਂ ਮਿਲੀ ਹੈ। ਸੁਮੰਦਰੀ ਆਵਾਜਾਈ ਡਾਇਰੈਕਟੋਰੇਟ ਜਨਰਲ ਦੇ ਤਰਜਮਾਨ ਵਿਸਨੂੰ ਵਰਦਾਨਾ ਨੇ ਦੱਸਿਆ ਕਿ ਕੇ.ਐੱਮ. ਕਾਰਯਾ ਇੰਦਾਹ ਬੇੜਾ ਦੂਰਵਰਤੀ ਟਾਪੂ ਲਿਮਾਫਾਟੋਲਾ ਸਥਿਤ ਬੰਦਰਗਾਹ ਸਨਾਨਾ ਵੱਲ ਜਾ ਰਿਹਾ ਸੀ। ਬੇੜਾ ਸਵੇਰੇ ਲੱਗਪਗ 7 ਵਜੇ ਉੱਤਰੀ ਮਲੁਕੂ ਸੂਬੇ ਦੀ ਰਾਜਧਾਨੀ ਟੇਰਨੇਟ ਤੋਂ ਰਵਾਨਾ ਹੋਇਆ ਸੀ ਅਤੇ 15 ਮਿੰਟਾਂ ਬਾਅਦ ਹੀ ਉਸ ਵਿੱਚ ਅੱਗ ਲੱਗ ਗਈ। ਉਨ੍ਹਾਂ ਦੱਸਿਆ ਕਿ 181 ਯਾਤਰੀਆਂ, ਜਿਨ੍ਹਾਂ 22 ਬੱਚੇ ਵੀ ਸ਼ਾਮਲ ਹਨ, ਅਤੇ ਅਮਲੇ ਦੇ 14 ਮੈਂਬਰਾਂ ਨੂੰ ਬਚਾਅ ਲਿਆ ਗਿਆ ਹੈ। ਘਟਨਾ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *