ਝੋਨੇ ਦੀ ਲਵਾਈ ਸ਼ੁਰੂ ਪਰ ਨਹੀਂ ਪਹੁੰਚਿਆ ਯੂਰੀਆ

ਚੰਡੀਗੜ੍ਹ: ਪੰਜਾਬ ਵਿੱਚ ਝੋਨੇ ਦੀ ਲਵਾਈ ਦਾ ਕੰਮ 10 ਜੂਨ ਤੋਂ ਪਹਿਲਾਂ ਹੀ ਸ਼ੁਰੂ ਹੋ ਗਿਆ ਹੈ ਪਰ ਝੋਨੇ ਦੀ ਫ਼ਸਲ ਨੂੰ ਲੈ ਕੇ ਪੰਜਾਬ ਸਰਕਾਰ ਦੇ ਪ੍ਰਬੰਧ ਨਾਕਾਮ ਸਾਬਤ ਹੋ ਰਹੇ ਹਨ। ਕਿਉਂਕਿ ਝੋਨੇ ਲਈ ਕਿਸਾਨਾਂ ਨੂੰ ਵੱਡੇ ਪੱਧਰ ’ਤੇ ਯੂਰੀਆ ਖ਼ਾਦ ਦੀ ਲੋੜ ਪੈਂਦੀ ਹੈ, ਜੋ ਕਿਸਾਨਾਂ ਨੂੰ ਸਹਿਕਾਰੀ ਸਭਾਵਾਂ ਵਿੱਚ ਸਬਸਿਡੀ ’ਤੇ ਮੁਹੱਈਆ ਹੁੰਦਾ ਹੈ। ਲੋੜ ਅਨੁਸਾਰ ਯੂਰੀਆ ਸੁਸਾਇਟੀਆਂ ਵਿੱਚ ਅਜੇ ਤੱਕ ਨਹੀਂ ਪਹੁੰਚ ਸਕਿਆ। ਜਿਸ ਕਾਰਨ ਕਿਸਾਨਾਂ ਨੂੰ ਯੂਰੀਆ ਦੀ ਘਾਟ ਦਾ ਡਰ ਬਣਿਆ ਹੋਇਆ ਹੈ।ਇਸ ਵਾਰ ਯੂਰੀਆ ਦੀ ਸਪਲਾਈ ਨੂੰ ਲੈ ਕੇ ਕੁਝ ਨਿਯਮ ਬਦਲੇ ਗਏ ਹਨ। ਜਿਸ ਕਾਰਨ ਯੂਰੀਆ ਦੀ ਬਹੁਤੀ ਸਪਲਾਈ ਮਾਰਕਫ਼ੈੱਡ ਵਲੋਂ ਕੀਤੀ ਜਾਣੀ ਹੈ, ਜਦੋਂਕਿ ਘਾਟੇ ’ਚ ਚੱਲ ਰਹੀਆਂ ਸਿਰਫ਼ 10 ਸੁਸਾਇਟੀਆਂ ਇਫ਼ਕੋ ਨੇ ਮੁਹੱਈਆ ਕਰਵਾਉਣਾ ਹੈ। ਸਰਕਾਰੀ ਅੰਕੜਿਆਂ ਅਨੁਸਾਰ ਜ਼ਿਲੇ ’ਚ 81 ਸਹਿਕਾਰੀ ਸਭਾਵਾਂ ਕੰਮ ਕਰ ਰਹੀਆਂ ਹਨ, ਜਿਨ੍ਹਾਂ ਨੂੰ 25 ਹਜ਼ਾਰ ਮੀਟਰਕ ਟਨ ਯੂਰੀਆ ਖ਼ਾਦ ਦੀ ਲੋੜ ਹੈ। 1 ਜੂਨ ਤੱਕ ਸਿਰਫ਼ 14 ਹਜ਼ਾਰ ਐਮਟੀ ਖ਼ਾਦ ਹੀ ਪਹੁੰਚੀ ਹੈ। ਭਾਕਿਯੂ ਕਾਦੀਆਂ ਦੇ ਸੰਘਰਸ਼ ਸਦਕਾ ਪਹੁੰਚਿਆ ਯੂਰੀਆ, ਮੁੜ ਸੰਘਰਸ਼ ਦੀ ਚੇਤਾਵਨੀ ਬਰਨਾਲਾ ਵਿੱਚ ਯੂਰੀਏ ਦੀ ਘਾਟ ਦੇ ਚੱਲਦਿਆਂ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵੱਲੋਂ ਸੰਗਰੂਰ ’ਚ ਯੂਰੀਏ ਦੇ ਰੈਕ ਰੋਕੇ ਗਏ ਸਨ। ਜਿਸਤੋਂ ਬਾਅਦ ਜ਼ਿਲੇ ’ਚ ਯੂਰੀਆ ਦੀ ਸਪਲਾਈ ਵਧੀ ਹੈ। ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਛੀਨੀਵਾਲ ਨੇ ਦੱਸਿਆ ਕਿ ਉਨ੍ਹਾਂ ਵਲੋਂ ਸੰਘਰਸ਼ ਕਰਕੇ 3100 ਟਨ ਯੂਰੀਆ ਬਰਨਾਲਾ ਦੀਆਂ ਸੁਸਾਇਟੀਆਂ ’ਚ ਲਿਆਂਦਾ ਗਿਆ। ਇਸਦੇ ਬਾਵਜੂਦ ਬਹੁਤੀਆਂ ਸੁਸਾਇਟੀਆਂ ’ਚ ਯੂਰੀਆ ਨਹੀਂ ਪਹੁੰਚ ਸਕਿਆ। ਜਿਸ ਕਰਕੇ ਸਰਕਾਰ ਨੂੰ ਚੇਤਾਵਨੀ ਹੈ ਕਿ ਜੇ ਯੂਰੀਆ ਦੀ ਤੋਟ ਜਲਦ ਪੂਰੀ ਨਾ ਕੀਤੀ ਤਾਂ ਉਹ ਮੁੜ ਰੈਕ ਰੋਕਣ ਲਈ ਮਜਬੂਰ ਹੋਣਗੇ।

ਸਹਿਕਾਰੀ ਸਭਾਵਾਂ ਵਿਭਾਗ ਦੇ ਸਹਾਇਕ ਰਜਿਸਟਰਾਰ ਗੁਰਪ੍ਰੀਤ ਕੌਰ ਆਹਲੂਵਾਲੀਆ ਨੇ ਕਿਹਾ ਕਿ ਉਨ੍ਹਾਂ ਵਲੋਂ ਯੂਰੀਆ ਦੀ ਘਾਟ ਨੂੰ ਪੂਰਾ ਕਰਵਾਉਣ ਲਈ ਮਾਰਕਫ਼ੈੱਡ ਦੇ ਅਧਿਕਾਰੀਆਂ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ। 

Leave a Reply

Your email address will not be published. Required fields are marked *