ਮੋਦੀ, ਮਮਤਾ ਤੇ ਪੂਨਾਵਾਲਾ ‘ਟਾਈਮ’ ਮੈਗਜ਼ੀਨ ਦੇ 100 ਪ੍ਰਭਾਵਸ਼ਾਲੀ ਲੋਕਾਂ ਦੀ ਸੂਚੀ ਸ਼ੁਮਾਰ

ਨਿਊਯਾਰਕ: ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਸੀਰਮ ਇੰਸਟੀਚਿਊਟ ਆਫ ਇੰਡੀਆ ਦੇ ਸੀਈਓ ਅਦਾਰ ਪੂਨਾਵਾਲਾ ‘ਟਾਈਮ’ ਮੈਗਜ਼ੀਨ ਦੀ 2021 ਦੇ 100 ਸਭ ਤੋਂ ਪ੍ਰਭਾਵਸ਼ਾਲੀ ਵਿਅਕਤੀਆਂ ਦੀ ਸੂਚੀ ’ਚ ਸ਼ੁਮਾਰ ਹੋਏ ਹਨ। ‘ਟਾਈਮ’ ਨੇ ਅੱਜ ਆਲਮੀ ਨੇਤਾਵਾਂ ਦੀ ਆਪਣੀ ਸਾਲਾਨਾ ਸੂਚੀ ‘2021 ਦੇ 100 ਸਭ ਪ੍ਰਭਾਵਸ਼ਾਲੀ ਵਿਅਕਤੀ’ ਜਾਰੀ ਕੀਤੀ ਹੈ, ਜਿਸ ਵਿੱਚ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ, ਉਪ ਰਾਸ਼ਟਰਪਤੀ ਕਮਲਾ ਹੈਰਿਸ, ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ, ਸਸੈਕਸ ਦੇ ਡਿਊਕ ਤੇ ਡੱਚੈੱਸ ਪ੍ਰਿੰਸ ਹੈਰੀ ਤੇ ਮੇਘਨ, ਅਤੇ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਆਦਿ ਸ਼ਾਮਲ ਹਨ। ਤਾਲਿਬਾਨ ਦਾ ਸਹਿ-ਸੰਸਥਾਪਕ ਮੁੱਲਾ ਅਬਦੁੱਲ ਗਨੀ ਬਰਾਦਰ ਵੀ ਸੂਚੀ ’ਚ ਸ਼ਾਮਲ ਹੈ। –

Leave a Reply

Your email address will not be published. Required fields are marked *