ਪੰਜਾਬ ਦਾ ਮੌਜੂਦਾ ਸਿਆਸੀ ਘਟਨਾਕ੍ਰਮ ਤੇ ਭਵਿੱਖ ਦੇ ਇਸ਼ਾਰੇ -ਨਵਚੇਤਨ

1. ਪੰਜਾਬ ਕਾਂਗਰਸ ਵਿਚਲੀ ‘ਜਨਰੇਸ਼ਨਲ ਚੇਂਜ” ਮੁਕੰਮਲ ਹੈ ….ਕੋਈ ਵੀ ਹਾਈਕਮਾਨ ਸੰਚਾਲਿਤ ਪਾਰਟੀ ਕਦੇ ਵੀ ਆਪਣੇ ਸਾਰੇ ਆਂਡੇ ਇੱਕੋ ਟੋਕਰੀ ਚ ਨਹੀਂ ਪਾ ਸਕਦੀ …..ਕਿਸੇ ਵੀ ਪਾਰਟੀ ਦਾ ਹਾਈਕਮਾਨ ਕਲਚਰ ਹਮੇਸ਼ਾਂ ਇਹ ਚਾਹੇਗਾ ਕਿ ਹਰ ਸੂਬੇ ਚ ਇਕ ਲੀਡਰਸ਼ਿਪ ਟੀਮ ਹੋਵੇ ਜੋ ਇੱਕ ਦੂਸਰੇ ਨੂੰ ਕਾਬੂ ਵਿਚ ਰੱਖ ਸਕੇ ….ਪਰ ਮੋਟੇ ਤੌਰ ਤੇ ਇੱਕ ਸਫ਼ੇ ਤੇ ਵੀ ਰਹੇ ….ਕੈਪਟਨ ਅਤੇ ਨਵਜੋਤ ਸਿੱਧੂ ਦੇ ਇੱਕ ਸਫ਼ੇ ਤੇ ਆਉਣ ਦੀ ਗੁੰਜਾਇਸ਼ ਬਿਲਕੁਲ ਨਹੀਂ ਸੀ ….ਹੁਣ ਵਾਲੀ ਟੀਮ ਨੂੰ ਅਗਲੀ ਚੋਣ ਤਕ ਇੱਕ ਸਫ਼ੇ ਤੇ ਰਹਿਣਾ ਹੀ ਪਵੇਗਾ ਇਹੀ ਇਸ ਟੀਮ ਦਾ ਵਿਧਾਨ ਸਭਾ ਚੋਣਾਂ ਦੀ ਲੜਾਈ ਲਈ ਚੰਗਾ ਮੁਕਾਬਲਾ ਦੇਣ ਦਾ ਦਾ ਆਧਾਰ ਹੋਵੇਗਾ ..|2. ਰਾਹੁਲ ਗਾਂਧੀ ਭਵਿੱਖ ਵਿੱਚ ਕੌਮੀ ਪੱਧਰ ਤੇ ਕਾਂਗਰਸ ਪਾਰਟੀ ਨੂੰ ਜਿਹੜੀ ਦਿਸ਼ਾ ਚ ਲੈ ਕੇ ਜਾਣਾ ਚਾਹੁੰਦਾ ਹੈ ….ਪਾਰਟੀ ਦਾ ਓਲਡ ਗਾਰਡ ਉਹਦੇ ਵਿੱਚ ਇੱਕ ਵੱਡਾ ਰੋੜਾ ਹੈ ….ਇਹ ਰਾਹੁਲ ਗਾਂਧੀ ਦੀ ਸੂਬਿਆਂ ਦੀ ਸਿਆਸਤ ਨੂੰ ਉਹਦੀ ਕੌਮੀ ਸਿਆਸਤ ਨਾਲ ਸੁਰ ਤਾਲ ਕਰਨ ਦੀ ਕਵਾਇਦ ਵੀ ਹੈ ….|3. ਕੈਪਟਨ ਅਮਰਿੰਦਰ ਸਿੰਘ ਦਾ ਕਾਂਗਰਸ ਵਿਚ ਸਿਆਸੀ ਸਫ਼ਰ ਲਗਪਗ ਖ਼ਤਮ ਹੈ ….ਉਹ ਉਮਰ ਦੇ ਉਸ ਪੜਾਅ ਤੇ ਹਨ ਕਾਂਗਰਸ ਤੋਂ ਬਾਹਰ ਵੀ ਸਿਆਸਤ ਦੇ ਪਾਣੀਆਂ ਚੋਂ ਤਰੰਗਾਂ ਤਾਂ ਪੈਦਾ ਕਰ ਸਕਦੇ ਹਨ ਪਰ ਉਨ੍ਹਾਂ ਪਾਣੀਆਂ ਦਾ ਰੁੱਖ ਨਹੀਂ ਮੋੜ ਸਕਦੇ ….|4 . ਇਸ ਘਟਨਾਕ੍ਰਮ ਤੋਂ ਬਾਅਦ ਪੰਜਾਬ ਦੇ ਵੱਡੇ ਘਰਾਂ ਦੇ ਕਾਕੇ ਮਸਲਨ ਪ੍ਰਤਾਪ ਬਾਜਵਾ, ਮਨਪ੍ਰੀਤ ਬਾਦਲ , ਜਾਖੜ , ਰਵਨੀਤ ਬਿੱਟੂ, ਸੁਖਪਾਲ ਖਹਿਰਾ ਕਤਾਰਬੰਦੀ ਚ ਪਿੱਛੇ ਛੁੱਟ ਗਏ ਹਨ , ਇਹਨਾਂ ਚੋਣ ਕੁਝ ਲਈ ਤਾਂ ਅਗਲੀ ਚੋਣ ਹੋਂਦ ਦੀ ਲੜਾਈ ਵਰਗੀ ਹੋਵੇਗੀ …|5. ਪੰਜਾਬ ਕਾਂਗਰਸ ਵਿੱਚ ਸੰਗਠਨ ਅਤੇ ਸਰਕਾਰ ਦੇ ਦੋ ਵੱਡੇ ਚਿਹਰੇ ਚਰਨਜੀਤ ਚੰਨੀ ਤੇ ਨਵਜੋਤ ਸਿੱਧੂ ਇਹ ਵੀ ਦੱਸਦੇ ਹਨ ਕਿ ਪੰਜਾਬ ਦੀ ਸਿਆਸਤ ਵਿੱਚ ਮੈਰਿਟੋਕਰੇਸੀ ਲਈ ਵੀ ਕੋਈ ਥਾਂ ਹੈ …..ਦੋਹਾਂ ਦੀ ਤਰਜੇ ਸਿਆਸਤ ਤੇ ਕਈ ਕਿੰਤੂ ਪ੍ਰੰਤੂ ਕੀਤੇ ਜਾ ਸਕਦੇ ਹਨ ਪਰ ਇਸ ਤੱਥ ਤੋਂ ਮੂੰਹ ਨਹੀਂ ਮੋੜਿਆ ਜਾ ਸਕਦਾ ਕਿ ਦੋਵਾਂ ਨੇ ਪੰਜਾਬ ਦੀ ਸਿਆਸਤ ਵਿੱਚ ਜਿਹੜਾ ਮੁਕਾਮ ਬਣਾਇਆ ਹੈ ਉਹ ਆਪਣੇ ਸਿਰ ਬਸਿਰ ਬਣਾਇਆ ਹੈ …6 ਮੁੱਖ ਮੰਤਰੀ ਦੇ ਤੌਰ ਤੇ ਚੰਨੀ ਦੀ ਚੋਣ ਨੇ ਅਕਾਲੀ ਦਲ ਬਸਪਾ ਅਤੇ ਭਾਜਪਾ ਦਾ ਦਲਿਤ ਵਰਗ ਨੂੰ ਨੁਮਾਇੰਦਗੀ ਦੇਣ ਦਾ ਹਥਿਆਰ ਵਰਤਣ ਤੋਂ ਪਹਿਲਾਂ ਹੀ ਖੁੰਢਾ ਕਰ ਦਿੱਤਾ ਹੈ …ਜੇ ਅੱਜ ਮਾਇਆਵਤੀ ਵੀ ਚੰਨੀ ਦੀ ਚੋਣ ਤੇ ਬਿਆਨ ਦੇ ਰਹੀ ਹੈ ਤਾਂ ਸਮਝਿਆ ਜਾਣਾ ਚਾਹੀਦਾ ਹੈ ਕਿ ਚੰਨੀ ਦੀ ਚੋਣ ਵਾਲੇ ਨਸ਼ਤਰ ਨੇ ਚੋਭ ਕਿਥੋਂ ਤੱਕ ਮਾਰੀ ਹੈ ….7 ਕੱਲ੍ਹ ਤੱਕ ਕੈਪਟਨ ਨੂੰ ਹਟਾਉਣ ਲਈ ਜਿਹੜੇ ਆਪਸ ਵਿੱਚ ਘਿਉ ਖਿਚੜੀ ਸਨ …..ਉਨ੍ਹਾਂ ਦੀਆਂ ਤਰੇੜਾਂ ਵੀ ਜੱਗ ਜ਼ਾਹਰ ਹਨ ….ਪਰ ਕਿਸੇ ਵੀ ਪਾਰਟੀ ਵਿੱਚ ਵਰਤਾਰਾ ਕੁਦਰਤੀ ਹੈ …ਕੱਲ੍ਹ ਦੇ “ਸੁੱਖੀ ਭਾਜੀ” ਤੇ ਅੱਜ ਦੇ “ਚੰਨੀ ਬਾਈ” ਚ ਕਦੋਂ ਇੱਕ ਸਿਆਸੀ ਸ਼ਰੀਕ ਤਾਂ ਝਉਲਾ ਪੈਣਾ ਸ਼ੁਰੂ ਹੋ ਜਾਵੇ ਉਹ ਵਕਤ ਬਹੁਤੀ ਦੂਰ ਨਹੀਂ ਹੈ ….” ਸੁੱਖੀ ਭਾਜੀ ਤਾਂ ਹੁਣ ਨਵਜੋਤ ਸਿੱਧੂ ਆਫੀਸ਼ੀਅਲ ਸਿਆਸੀ ਸ਼ਰੀਕ ਹੈ ….8 ਉਪ ਮੁੱਖ ਮੰਤਰੀਆਂ ਚੋਂ ਓਮ ਪ੍ਰਕਾਸ਼ ਸੋਨੀ ਦੀ ਚੋਣ ਖਾਸੀ ਦਿਲਚਸਪ ਹੈ …ਉਨ੍ਹਾਂ ਦਾ ਕਦੇ ਨਵਜੋਤ ਸਿੱਧੂ ਨਾਲ ਬੜਾ ਟੇਢਾ ਅੰਕੜਾ ਰਿਹਾ ਹੈ ….ਕੀ ਇਹ ਨਵਜੋਤ ਸਿੱਧੂ ਨੂੰ ਵੀ ਕਾਬੂ ਚ ਰੱਖਣ ਦੀ ਕਵਾਇਦ ਹੈ ? ਖ਼ਾਸਕਰ ਉਦੋਂ ਜਦੋਂ ਓਮ ਪ੍ਰਕਾਸ਼ ਸੋਨੀ ਉਸੇ ਸ਼ਹਿਰ ਚੋਂ ਆਉਂਦੇ ਹਨ ਜਿੱਥੋਂ ਸਿੱਧੂ ਐਮਐਲਏ ਹੈ …9 ਚੋਣਾਂ ਦੇ ਐਲਾਨ ਹੋਣ ਨੂੰ ਹਾਲੇ ਕੋਈ ਸਾਢੇ ਤਿੰਨ ਮਹੀਨੇ ਪਏ ਹਨ ….ਦੋਹਾਂ ਪਾਰਟੀਆਂ ਦੀ ਕਵਾਇਦ ਹੁਣ ਠੀਕ ਕਾਰਨਾਂ ਕਰਕੇ ਸੁਰਖੀਆਂ ਬਟੋਰਨ ਦੀ ਰਹੇ ਗੀ….ਅੰਦਰੂਨੀ ਕਲੇਸ਼ ਨੂੰ ਖਤਮ ਕਰਨ ਤੋਂ ਬਾਅਦ ਹੁਣ ਗੱਲ ਪੰਜਾਬ ਦੇ ਅਸਲ ਮੁੱਦਿਆਂ ਵੱਲ ਮੁੜਨੀ ਚਾਹੀਦੀ ਹੈ …. ਇਹਦੇ ਵਿੱਚੋਂ ਹੀ ਪੰਜਾਬ ਦੇ ਕੁਝ ਸੰਵਰਨ ਦੀ ਆਸ ਹੈ …10 ਹੁਣ ਤੱਕ ਦੇ ਕਾਂਗਰਸ ਦੇ ਕਾਟੋ ਕਲੇਸ਼ ਚ ਸੁਖਬੀਰ ਬਾਦਲ ਬਹੁਤ ਸਹਿਜ ਮਹਿਸੂਸ ਕਰ ਰਿਹਾ ਸੀ ….. ਮੌਜੂਦਾ ਹਾਲਾਤਾਂ ਵਿੱਚ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਨੂੰ ਆਪਣੀ ਰਣਨੀਤੀ ਤੇ ਮੁੜ ਵਿਚਾਰ ਕਰਨੀ ਪਏਗੀ …. ਕਾਂਗਰਸ ਕੋਲ ਪੰਜਾਬ ਦੇ ਭਵਿੱਖ ਦਾ ਏਜੰਡਾ ਤੈਅ ਕਰਨ ਦਾ ਬੜਾ ਸੁਨਹਿਰਾ ਮੌਕਾ ਹੈ ….ਨਿਸ਼ਚੇ ਹੀ ਪ੍ਰਸ਼ਾਂਤ ਕਿਸ਼ੋਰ ਵੀ ਕਿਤੇ ਨਾ ਕਿਤੇ ਇਕਾਂਤਵਾਸ ਵਿਚ ਵੀ ਇਸ ਸਭ ਕਾਸੇ ਨੂੰ ਨੀਝ ਨਾਲ ਦੇਖ ਰਿਹਾ ਹੋਏਗਾ ….ਨਵਚੇਤਨ #ਦੇਸਨਾਮਾ

Leave a Reply

Your email address will not be published. Required fields are marked *