ਜ਼ੀ ਐਟਰਟੇਨਮੈਂਟ ਅਤੇ ਸੋਨੀ ਪਿਕਚਰ ਵੱਲੋਂ ਰਲੇਵੇਂ ਦਾ ਐਲਾਨ

ਨਵੀਂ ਦਿੱਲੀ:ਮੀਡੀਆ ਅਦਾਰੇ ਜ਼ੀ ਐਂਟਰਟੇਨਮੈਂਟ ਅਤੇ ਸੋਨੀ ਪਿਕਚਰ ਨੇ ਬੁੱਧਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਰਲੇਵੇਂ ਦੀ ਪ੍ਰਵਾਨਗੀ ਮਿਲ ਗਈ ਹੈ। ਇਸ ਤਹਿਤ ਦੋਵੇਂ ਕੰਪਨੀਆਂ ਦੇ ਲਾਈਨਰ ਨੈੱਟਵਰਕ, ਡਿਜੀਟਲ ਡੇਟਾ, ਪ੍ਰੋਡਕਸ਼ਨ ਤੇ ਪ੍ਰੋਗਰਾਮ ਲਾਇਬ੍ਰੇਰੀ ਇਕ ਹੋ ਜਾਵੇਗੀ। ਜ਼ੀ ਐਟਰਟੇਨਮੈਂਟ ਇੰਟਰਪ੍ਰਾਈਜਜ ਲਿਮਿਟਨ (ਜ਼ੀਲ) ਦੇ ਮੁੱਖ ਕਾਰਜਕਾਰੀ ਅਧਿਕਾਰੀ ਪੁਨੀਤ ਗੋਇਨਕਾ ਇਸ ਰਲੇਵੇਂ ਮਗਰੋਂ ਅਦਾਰੇ ਨੂੰ ਸਾਂਭਣਗੇ। ਸੋਨੀ ਪਿਕਚਰ ਨੈਟਵਰਕਸ ਇੰਡੀਆ (ਐਸਪੀਐਨਆਈ) ਨੇ ਕਿਹਾ ਹੈ ਕਿ ਇਸ ਰਲੇਵੇਂ ਨਾਲ ਭਾਰਤ ਦੇ ਦੋ ਪ੍ਰਮੁੱਖ ਮੀਡੀਆ ਨੈਟਵਰਕ ਇੱਕ ਹੋ ਜਾਣਗੇ। ਇਸ ਨਾਲ ਮੁਲਕ ਭਰ ਵਿਚ ਫਿਲਮਾਂ ਸਣੇ ਖੇਡਾਂ ਦੇਖਣ ਵਾਲੇ ਦਰਸ਼ਕਾਂ ਨੂੰ ਲਾਭ ਹੋਵੇਗਾ। ਸਮਝੌਤੇ ਮੁਤਾਬਕ ਐਸਪੀਐਨਆਈ ਦੇ ਹਿੱਸੇਦਾਰਾਂ ਦੀ ਰਲੇਵੇਂ ਤੋਂ ਬਾਅਦ ਵਾਲੀ ਕੰਪਨੀ ਵਿਚ ਵੱਡੀ ਹਿੱਸੇਦਾਰੀ ਹੋਵੇਗੀ।

ਦੂਜੇ ਪਾਸੇ, ਜ਼ੀਲ ਅਨੁਸਾਰ ਰਲੇਵੇਂ ਮਗਰੋਂ ਜ਼ੀਲ ਕੋਲ 47.07 ਫ਼ੀਸਦੀ ਅਤੇ ਬਾਕੀ 52.93 ਫ਼ੀਸਦੀ ਹਿੱਸੇਦਾਰੀ ਐਸਪੀਐਨਆਈ ਕੋਲ ਰਹਿਣ ਦੀ ਉਮੀਦ ਹੈ। ਜ਼ੀਲ ਦੇ ਪੁਨੀਤ ਗੋਇਨਕਾ ਨਵੀਂ ਕੰਪਨੀ ਦੀ ਅਗਵਾਈ ਕਰਨਗੇ। ਹਾਲਾਂਕਿ ਗੋਇਨਕਾ ਕੰਪਨੀ ਦੇ ਦੋ ਵੱਡੇ ਹਿੱਸੇਦਾਰਾਂ ਵੱਲੋਂ ਅਹੁਦੇ ਛੱਡਣ ਮਗਰੋਂ ਦਬਾਅ ਦਾ ਸਾਹਮਣਾ ਕਰ ਰਹੇ ਸਨ।

Leave a Reply

Your email address will not be published. Required fields are marked *