ਅਸਹਿਮਤੀ ਜ਼ਾਹਿਰ ਕਰਨ ਵਾਲਿਆਂ ਨੂੰ ਸੁਰੱਖਿਆ ਮਿਲੇ: ਸ਼ਬਾਨਾ ਆਜ਼ਮੀ

ਨਵੀਂ ਦਿੱਲੀ: ਅਦਾਕਾਰਾ ਸ਼ਬਾਨਾ ਆਜ਼ਮੀ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਫਿਲਮ ਜਗਤ ਦੀਆਂ ਹਸਤੀਆਂ ਜੇ ਸੱਤਾਧਾਰੀ ਧਿਰ ਤੋਂ ਸਵਾਲ ਕਰਦੀਆਂ ਹਨ ਤਾਂ ਉਨ੍ਹਾਂ ਨੂੰ ਸਖ਼ਤ ਨਤੀਜੇ ਭੁਗਤਣੇ ਪੈਂਦੇ ਹਨ, ਉਹ ਉਨ੍ਹਾਂ ਨੂੰ ਮਸਲਿਆਂ ’ਤੇ ਬੋਲਣ ਤੋਂ ਰੋਕਦੇ ਹਨ। ਉਨ੍ਹਾਂ ਕਿਹਾ ਕਿ ਹਰ ਕਿਸੇ ਨੂੰ ਅਸਹਿਮਤ ਹੋਣ ਦਾ ਅਧਿਕਾਰ ਹੈ ਅਤੇ ਜਿਹੜੇ ਲੋਕ ਕੁਝ ਕਹਿਣ ਲਈ ਅੱਗੇ ਆਉਂਦੇ ਹਨ ਉਨ੍ਹਾਂ ਨੂੰ ਸੁਰੱਖਿਆ ਮਿਲਣੀ ਚਾਹੀਦੀ ਹੈ। ਭਾਰਤੀ ਵਿਦਿਆਰਥੀ ਸੰਸਦ ਵਿੱਚ ‘ਸੇੈਲਿਬ੍ਰਿਟੀਜ਼ ਐਂਡ ਸਟਾਰਡਮ: ਦਿ ਗੁੱਡ, ਦਿ ਬੈਡ ਐਂਡ ਦਿ ਅਗਲੀ ‘ਵਿਸ਼ੇ’ ਤੇ ਵਰਚੁਅਲ ਸੈਸ਼ਨ ਵਿਚ ਹਿੱਸਾ ਲੈਂਦੇ ਹੋਏ ਉਨ੍ਹਾਂ ਕਿਹਾ ਕਿ ਕਲਾ ਨੂੰ ਪਰਿਵਰਤਨ ਲਿਆਉਣ ਦੇ ਮਾਧਿਅਮ ਵਜੋਂ ਵਰਤਿਆ ਜਾਣਾ ਚਾਹੀਦਾ ਹੈ।-

Leave a Reply

Your email address will not be published. Required fields are marked *