ਗੁਰਮੀਤ ਰਾਮ ਰਹੀਮ ਤੋਂ ਪੁੱਛਣ ਲਈ ਸਵਾਲਾਂ ਦੀ ਲੰਮੀ ਲਿਸਟ ਤਿਆਰ

ਚੰਡੀਗੜ੍ਹ : ਰੋਹਤਕ ਦੀ ਸੁਨਾਰੀਆ ਜੇਲ ਵਿਚ ਬੰਦ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਪਾਸੋਂ ਬੇਅਦਬੀ ਮਾਮਲਿਆਂ ਵਿਚ ਪੁੱਛ-ਗਿੱਛ ਕਰਨ ਬੇਅਦਬੀ ਮਾਮਲੇ 2015 ਲਈ ਸਿਟ ਪੁਲਸ ਅਧਿਕਾਰੀਆਂ ਦੀ ਚਾਰ ਮੈਂਬਰੀ ਟੀਮ 8 ਨਵੰਬਰ ਨੂੰ ਸੁਨਾਰੀਆ ਜੇਲ ਜਾ ਕੇ ਇਹ ਪ੍ਰਕਿਰਿਆ ਅਮਲ ਵਿਚ ਲਿਆਵੇਗੀ। ਇਸਦੀ ਪੁਸ਼ਟੀ ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੀ ਸਿਟ ਮੁਖੀ ਆਈ.ਜੀ.ਪੀ. ਸੁਰਿੰਦਰਪਾਲ ਸਿੰਘ ਪਰਮਾਰ ਨੇ ਇੱਕ ਮੀਡੀਆ ਆਦਾਰੇ ਨਾਲ ਗੱਲਬਾਤ ਦੌਰਾਨ ਕੀਤੀ। ਉਨ੍ਹਾਂ ਕਿਹਾ ਕਿ ਸਿੱਟ ਵੱਲੋਂ ਡੇਰਾ ਮੁਖੀ ਨੂੰ ਕਿੰਨੇ ਸਵਾਲ ਕੀਤੇ ਜਾਣਗੇ, ਇਨ੍ਹਾਂ ਦੀ ਕੋਈ ਗਿਣਤੀ ਨਹੀਂ ਹੈ ਕਿਉਂਕਿ ਇਹ ਇਕ ਲੰਮੀ ਪ੍ਰਕਿਰਿਆ ਹੈ ਅਤੇ ਕਈ ਵਾਰ ਸਵਾਲਾਂ ਦੇ ਜਵਾਬਾਂ ਵਿਚੋਂ ਹੀ ਕਈ ਸਵਾਲ ਖੜ੍ਹੇ ਹੋ ਜਾਂਦੇ ਹਨ ਅਤੇ ਹਰ ਸਵਾਲ ਦੀ ਪੁਸ਼ਟੀ ਡੇਰਾ ਮੁਖੀ ਨੂੰ ਕਰਨੀ ਪਵੇਗੀ। ਉਨ੍ਹਾਂ ਸਪੱਸ਼ਟ ਕੀਤਾ ਕਿ ਬੇਅਦਬੀ ਮਾਮਲਿਆਂ ਨਾਲ ਸਬੰਧਤ ਸਾਰੇ ਹੀ ਸਵਾਲਾਂ ਦੇ ਜਵਾਬ ਡੇਰਾ ਮੁਖੀ ਤੋਂ ਮੰਗੇ ਜਾਣਗੇ ਅਤੇ ਇਸ ਪ੍ਰਕਿਰਿਆ ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜ੍ਹਣ ਲਈ ਸਿੱਟ ਨੇ ਆਪਣੀ ਪੱਕੀ ਤਿਆਰੀ ਕਰ ਲਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਸੌਦਾ ਸਾਧ ਤੋਂ ਪੁੱਛਣ ਲਈ 70 ਤੋਂ ਵੱਧ ਸਵਾਲਾਂ ਦੀ ਸੂਚੀ ਤਿਆਰ ਕੀਤੀ ਗਈ ਹੈ। ਜਿਵੇਂ ਕਿ ਆਈ.ਜੀ.ਪੀ ਨੇ ਦੱਸਿਆ ਹੈ ਕਿ ਸਵਾਲਾਂ ਦੇ ਜਵਾਬਾਂ ਵਿੱਚੋਂ ਹੋਰ ਸਵਾਲ ਵੀ ਨਿਕਲ ਸਕਦੇ ਹਨ।

Leave a Reply

Your email address will not be published. Required fields are marked *