ਵਿਦੇਸ਼ ਜਾਣ ਵਾਲੇ ਪਾਰਸਲ ਦੀ ਡਾਕਘਰ ’ਚ ਹੋ ਜਾਵੇਗੀ ਪੜਤਾਲ

ਮੁਰਾਦਾਬਾਦ : ਦੇਸ਼ ਭਰ ਤੋਂ ਵਿਦੇਸ਼ ਜਾਣ ਵਾਲੇ ਡਾਕ ਪਾਰਸਲ ਨੂੰ ਘੱਟ ਸਮੇਂ ਵਿਚ ਪਹੁੰਚਾਉਣ ਲਈ ਸਰਕਾਰ ਵਿਸ਼ੇਸ਼ ਵਿਵਸਥਾ ਕਰਨ ਜਾ ਰਹੀ ਹੈ। ਐਕਸਪੋਰਟਰ ਨਮੂਨੇ ਦੇ ਤੌਰ ’ਤੇ ਆਈਟਮਾਂ ਵੱਖ-ਵੱਖ ਦੇਸ਼ਾਂ ਨੂੰ ਭੇਜਦੇ ਹਨ। ਕਸਟਮ ਵਿਭਾਗ ਦੀ ਜਾਂਚ ਤੋਂ ਬਾਅਦ ਪਾਰਸਲ ਦੂਜੇ ਦੇਸ਼ਾਂ ਨੂੰ ਭੇਜਿਆ ਜਾਂਦਾ ਹੈ। ਇਸ ਵਿਚ 15 ਤੋਂ 20 ਦਿਨਾਂ ਦਾ ਸਮਾਂ ਲੱਗਦਾ ਹੈ। ਡਾਕ ਵਿਭਾਗ ਅਤੇ ਕਸਟਮ ਵਿਭਾਗ ਦੀ ਸਾਂਝੀ ਯੋਜਨਾ ਤਹਿਤ ਡਾਕਘਰਾਂ ਵਿਚ ਜਾਂਚ ਸਹੂਲਤ ਉਪਲਬਧ ਹੋ ਜਾਣ ਤੋਂ ਬਾਅਦ ਸਮਾਂ ਘੱਟ ਹੋ ਜਾਵੇਗਾ।

ਡਾਕ ਵਿਭਾਗ ਤੇ ਕਸਟਮ ਵਿਭਾਗ ਮਿਲ ਕੇ ਪ੍ਰਮੁੱਖ ਡਾਕਘਰਾਂ ਵਿਚ ਵਿਦੇਸ਼ ਜਾਣ ਵਾਲੇ ਪਾਰਸਲ ਦੀ ਜਾਂਚ ਕਰਨ ਦੀ ਸਹੂਲਤ ਉਪਲਬਧ ਕਰਵਾਉਣ ਜਾ ਰਹੇ ਹਨ। ਵਰਤਮਾਨ ਵਿਚ ਡਾਕ ਵਿਭਾਗ ਤੇ ਕਸਟਮ ਵਿਭਾਗ ਨੇ ਦਿੱਲੀ, ਮੁੰਬਈ ਵਰਗੇ ਵੱਡੇ ਸ਼ਹਿਰਾਂ ਵਿਚ ਡਾਕ ਸਮੱਗਰੀ ਦੀ ਜਾਂਚ ਕਰਨ ਦੀ ਵਿਵਸਥਾ ਚੱਲ ਰਹੀ ਹੈ।

ਦੇਸ਼ ਭਰ ਤੋਂ ਵਿਦੇਸ਼ ਜਾਣ ਵਾਲੀ ਡਾਕ ਸਮੱਗਰੀ ਤੇ ਪਾਰਸਲ ਦਿੱਲੀ, ਮੁੰਬਈ, ਕੋਲਕਾਤਾ, ਮਦਰਾਸ ਆਦਿ ਦੇ ਮੁੱਖ ਡਾਕਘਰਾਂ ਵਿਚ ਭੇਜੀ ਜਾਂਦੀ ਹੈ। ਇੱਥੇ ਕਸਟਮ ਵਿਭਾਗ ਦੀ ਟੀਮ ਜਾਂ ਏਜੰਸੀ ਜਾਂਚ ਕਰਦੀ ਹੈ। ਦੇਸ਼ ਭਰ ਤੋਂ ਡਾਕ ਸਮੱਗਰੀ ਆਉਣ ਕਾਰਨ ਜਾਂਚ ਵਿਚ ਜ਼ਿਆਦਾ ਸਮਾਂ ਲੱਗਦਾ ਹੈ। ਨਵੀਂ ਵਿਵਸਥਾ ਸਮੇਂ ਨੂੰ ਘੱਟ ਕਰਨ ਲਈ ਬਣਾਈ ਗਈ ਹੈ। ਇਸ ਦੀ ਕਾਰਜ ਯੋਜਨਾ ’ਤੇ ਕੰਮ ਚੱਲ ਰਿਹਾ ਹੈ।

Leave a Reply

Your email address will not be published. Required fields are marked *