ਦਾਨ ਲੈਣ ਵਾਲੀ ਸੰਸਥਾ ‘ਤੇ ਕੋਰਟ ਨੇ ਲਾਇਆ 18 ਫ਼ੀਸਦੀ GST, ਵਜ੍ਹਾ ਜਾਣ ਹੋ ਜਾਓਗੇ ਹੈਰਾਨ

ਨਵੀਂ ਦਿੱਲੀ : ਦਾਨ ਦੇ ਕੇ ਵੱਖ-ਵੱਖ ਮਾਧਿਅਮਾਂ ਨਾਲ ਉਸ ਦਾ ਬਖਾਨ ਅਤੇ ਪ੍ਰਚਾਰ-ਪਸਾਰ ਕਰਨ ਵਾਲਿਆਂ ਨੂੰ ਹੁਣ ਆਪਣੇ ਦਾਨ ’ਤੇ 18 ਫ਼ੀਸਦੀ ਜੀਐੱਸਟੀ ਦੇਣਾ ਹੋਵੇਗਾ। ਅਥਾਰਟੀ ਫਾਰ ਐਡਵਾਂਸ ਰੂਲਿੰਗ (ਏਏਆਰ) ਦੇ ਮਹਾਰਾਸ਼ਟਰ ਬੈਂਚ ਨੇ ਜੈਸ਼ੰਕਰ ਗ੍ਰਾਮੀਣ ਅਤੇ ਆਦਿਵਾਸੀ ਵਿਕਾਸ ਸੰਸਥਾ ਸੰਗਮਨੇਰ ਦੀ ਪਟੀਸ਼ਨ ’ਤੇ ਇਹ ਫ਼ੈਸਲਾ ਸੁਣਾਇਆ ਹੈ। ਆਪਣੇ ਫ਼ੈਸਲੇ ਵਿਚ ਏਏਆਰ ਨੇ ਕਿਹਾ ਕਿ ਗ੍ਰਾਂਟ ਅਤੇ ਗ਼ੈਰ-ਪਰਉਪਕਾਰੀ ਦਾਨ ਲੈਣ ਵਾਲੇ ਚੈਰੀਟੇਬਲ ਟਰੱਸਟ ਨੂੰ ਵੀ ਉਸ ਰਕਮ ’ਤੇ 18 ਫ਼ੀਸਦੀ ਜੀਐੱਸਟੀ ਦੇਣਾ ਹੋਵੇਗਾ।
ਮਹਾਰਾਸ਼ਟਰ ਪਬਲਿਕ ਚੈਰੀਟੇਬਲ ਟਰੱਸਟ ਐਕਟ 1950 ਤਹਿਤ ਰਜਿਸਟਰਡ ਇਸ ਟਰੱਸਟ ਨੇ ਏਏਆਰ ਤੋਂ ਇਹ ਦੱਸਣ ਦੀ ਬੇਨਤੀ ਕੀਤੀ ਕਿ ਉਸ ਨੂੰ ਜਿਹੜਾ ਦਾਨ ਜਾਂ ਗ੍ਰਾਂਟ ਦੂਜੀਆਂ ਸੰਸਥਾਵਾਂ (ਸੂਬਾ ਅਤੇ ਕੇਂਦਰ ਸਰਕਾਰਾਂ ਸਮੇਤ) ਤੋਂ ਮਿਲਦਾ ਹੈ, ਉਸ ’ਤੇ ਕਿੰਨਾ ਜੀਐੱਸਟੀ ਚੁਕਾਉਣਾ ਹੋਵੇਗਾ। ਆਮਦਨ ਕਰ ਐਕਟ ਤਹਿਤ ਇਹ ਵੀ ਟਰੱਸਟ ਚੈਰੀਟੇਬਲ ਟਰੱਸਟ ਤਹਿਤ ਰਜਿਸਟਰਡ ਹਨ। ਇਹ ਟਰੱਸਟ 50 ਅਨਾਥ ਅਤੇ ਬੇਘਰ ਬੱਚਿਆਂ ਨੂੰ ਸਹਾਰਾ, ਸਿੱਖਿਆ, ਕੱਪੜੇ ਅਤੇ ਖਾਣਾ ਉਪਲਬਧ ਕਰਵਾਉਂਦਾ ਹੈ। ਮਹਾਰਾਸ਼ਟਰ ਦਾ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਹਰੇਕ ਬੱਚੇ ਦੇ ਇਵਜ਼ ਵਿਚ 2,000 ਰੁਪਏ ਦਿੰਦਾ ਹੈ, ਜਦਕਿ ਬੱਚਿਆਂ ਦੇ ਦੂਜੇ ਖ਼ਰਚ ਦਾਨ ਤੋਂ ਚੱਲਦੇ ਹਨ।
ਆਪਣੇ ਫ਼ੈਸਲੇ ਵਿਚ ਏਏਆਰ ਨੇ ਕਿਹਾ ਕਿ ਟਰੱਸਟ ਨੂੰ ਜਿਹੜੀ ਗ੍ਰਾਂਟ ਪ੍ਰਾਪਤ ਹੁੰਦੀ ਹੈ, ਉਸ ’ਤੇ ਉਸ ਨੂੰ 18 ਫ਼ੀਸਦੀ ਜੀਐੱਸਟੀ ਚੁਕਾਉਣਾ ਹੋਵੇਗਾ। ਹਾਲਾਂਕਿ ਜੇਕਰ ਮਿਲਣ ਵਾਲਾ ਦਾਨ ਅਸਲ ਵਿਚ ਪਰਉਪਕਾਰ ਨਾਲ ਜੁੜਿਆ ਹੋਵੇ ਅਤੇ ਦਾਨਦਾਤਾ ਇਸ ਦਾ ਕਿਸੇ ਤਰ੍ਹਾਂ ਨਾਲ ਕਾਰੋਬਾਰੀ ਲਾਭ ਨਹੀਂ ਲੈਂਦਾ ਹੋਵੇ ਤਾਂ ਉਸ ’ਤੇ ਜੀਐੱਸਟੀ ਨਹੀਂ ਲੱਗੇਗਾ।

Leave a Reply

Your email address will not be published. Required fields are marked *