ਲੋਕਾਂ ਦੇ ਵਿਰੋਧ ਕਾਰਨ ਰੇਲਵੇ ਨੇ ਰਮਾਇਣ ਐਕਸਪ੍ਰੈਸ ਵਿੱਚ ਸਟਾਫ ਦੀ ਵਰਦੀ ਬਦਲੀ

ਨਵੀਂ ਦਿੱਲੀ: ਰੇਲਵੇ ਨੇ ਰਾਮਾਇਣ ਐਕਸਪ੍ਰੈਸ ਵਿਚ ਆਪਣੇ ਸਟਾਫ ਦੀ ਵਰਦੀ ਬਦਲ ਦਿੱਤੀ ਹੈ। ਇਹ ਸਟਾਫ ਤੇ ਵੇਟਰ ਭਗਵੇਂ ਰੰਗ ਦੀਆਂ ਵਰਦੀਆਂ ਪਾਉਂਦੇ ਸਨ ਜਿਸ ਦਾ ਲੋਕਾਂ ਨੇ ਖਾਸਾ ਵਿਰੋਧ ਕੀਤਾ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਨੇ ਆਪਣੇ ਚੋਣ ਨਿਸ਼ਾਨ ਦੇ ਰੰਗ ਦੀ ਵਰਦੀ ਨਿਰਧਾਰਿਤ ਕੀਤੀ ਹੈ ਤਾਂ ਕਿ ਚੋਣਾਂ ਲਈ ਲੋਕਾਂ ਨੂੰ ਭਰਮਾਇਆ ਜਾ ਸਕੇ। ਇਸ ਤੋਂ ਪਹਿਲਾਂ ਮੱਧ ਪ੍ਰਦੇਸ਼ ਦੇ ਉਜੈਨ ਤੋਂ ਆਉਣ ਵਾਲੇ ਮੁਸਾਫਰਾਂ ਨੇ ਅੱਜ ਕਿਹਾ ਸੀ ਕਿ ਇਹ ਹਿੰਦੂ ਧਰਮ ਦਾ ਅਪਮਾਨ ਹੈ ਅਤੇ ਜੇਕਰ ਇਹ ਡਰੈੱਸ ਕੋਡ ਵਾਪਸ ਨਾ ਲਿਆ ਗਿਆ ਤਾਂ ਉਹ 12 ਦਸੰਬਰ ਨੂੰ ਦਿੱਲੀ ‘ਚ ਰੇਲਗੱਡੀ ਨੂੰ ਰੋਕਣਗੇ।

ਉਨ੍ਹਾਂ ਇਸ ਸਬੰਧੀ ਕੇਂਦਰੀ ਰੇਲ ਮੰਤਰੀ ਨੂੰ ਪੱਤਰ ਲਿਖ ਕੇ ਰਾਮਾਇਣ ਐਕਸਪ੍ਰੈਸ ਵਿੱਚ ਭਗਵੇਂ ਰੰਗ ਵਿੱਚ ਰਿਫਰੈਸ਼ਮੈਂਟ ਅਤੇ ਖਾਣਾ ਪਰੋਸਣ ਵਾਲੇ ਵੇਟਰਾਂ ਵਿਰੁੱਧ ਆਪਣਾ ਵਿਰੋਧ ਦਰਜ ਕਰਵਾਇਆ ਸੀ। ਉਨ੍ਹਾਂ ਕਿਹਾ ਕਿ ਜੇਕਰ ਵੇਟਰਾਂ ਦਾ ਭਗਵਾਂ ਡਰੈੱਸ ਕੋਡ ਨਾ ਬਦਲਿਆ ਗਿਆ ਤਾਂ ਸ਼ਰਧਾਲੂ ਦਿੱਲੀ ਦੇ ਸਫਦਰਜੰਗ ਰੇਲਵੇ ਸਟੇਸ਼ਨ ‘ਤੇ ਰੇਲਗੱਡੀ ਨੂੰ ਰੋਕਣਗੇ।

Leave a Reply

Your email address will not be published. Required fields are marked *