ਕਰੋਨਾ ਕਾਰਨ ਲੇਹ-ਲੱਦਾਖ ਦਾ ਸੈਰ-ਸਪਾਟਾ ਪ੍ਰਭਾਵਿਤ

ਲੇਹ: ਲੱਦਾਖ ਵਿੱਚ ਕਰੋਨਾ ਕੇਸ ਵਧਣ ਕਾਰਨ ਚਾਦਰ ਟਰੈਕ ਤੇ ਸਨੋਅ ਲੈਪਰਡ ਨੂੰ ਦੇਖਣ ਦੀ ਮੁਹਿੰਮ ਰੋਕ ਦਿੱਤੀ ਗਈ ਹੈ। ਲੱਦਾਖ ਵਿੱਚ ਬੀਤੇ ਨਵੰਬਰ ਮਹੀਨੇ ਤੋਂ ਕਰੋਨਾ ਦੇ 1500 ਨਵੇਂ ਕੇਸ ਸਾਹਮਣੇ ਆਏ ਹਨ ਤੇ 13 ਮੌਤਾਂ ਹੋਈਆਂ ਹਨ। ਜ਼ਿਆਦਾਤਰ ਕੋਵਿਡ ਕੇਸ ਲੇਹ ਤੋਂ ਸਾਹਮਣੇ ਆਏ ਹਨ। ਮੌਜੂਦਾ ਜਨਵਰੀ ਮਹੀਨੇ ਵਿੱਚ ਲੱਦਾਖ ਵਿੱਚ ਕਰੋਨਾ ਦੇ 288 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ ਤੇ ਦੋ ਮੌਤਾਂ ਹੋਈਆਂ ਹਨ ਜਿਸ ਕਾਰਨ ਲੇਹ ਦੇ ਜ਼ਿਲ੍ਹਾ ਮੈਜਿਸਟਰੇਟ ਸ੍ਰੀਕਾਂਤ ਬਾਲਾਸਾਹਿਬ ਨੇ ਚਾਦਰ ਟਰੈਕ 2022, ਸਨੋਅ ਲੈਪਰਡ ਐਸਪੀਡੀਸ਼ਨ ਤੇ ਸਰਦੀਆਂ ਦੇ ਸੈਰ-ਸਪਾਟੇ ਨਾਲ ਜੁੜੀਆਂ ਹੋਰਨਾਂ ਗਤੀਵਿਧੀਆਂ ’ਤੇ ਅਗਲੇ ਹੁਕਮਾਂ ਤੱਕ ਰੋਕ ਲਗਾ ਦਿੱਤੀ ਹੈ।

Leave a Reply

Your email address will not be published. Required fields are marked *