ਮੁੰਬਈ ’ਚ ਬਹੁ-ਮੰਜ਼ਿਲਾ ਰਿਹਾਇਸ਼ੀ ਇਮਾਰਤ ਨੂੰ ਅੱਗ ਲੱਗਣ ਕਾਰਨ 7 ਮੌਤਾਂ, 16 ਝੁਲਸੇ

ਮੁੰਬਈ: ਮੱਧ ਮੁੰਬਈ ਦੇ ਤਾੜਦੇਵ ਇਲਾਕੇ ’ਚ ਅੱਜ ਸਵੇਰੇ ਬਹੁ-ਮੰਜ਼ਿਲਾ ਰਿਹਾਇਸ਼ੀ ਇਮਾਰਤ ਦੀ 18ਵੀਂ ਮੰਜ਼ਿਲ ਵਿੱਚ ਭਿਆਨਕ ਅੱਗ ਲੱਗਣ ਕਾਰਨ ਘੱਟੋ-ਘੱਟ 7 ਲੋਕਾਂ ਦੀ ਮੌਤ ਹੋ ਗਈ ਅਤੇ 16 ਜ਼ਖ਼ਮੀ ਹੋ ਗਏ। ਬੀਐੱਮਸੀ ਦੇ ਅਧਿਕਾਰੀ ਨੇ ਦੱਸਿਆ ਕਿ ਗੋਵਾਲੀਆ ਟੈਂਕ ‘ਚ ਗਾਂਧੀ ਹਸਪਤਾਲ ਦੇ ਸਾਹਮਣੇ ਸਥਿਤ ‘ਕਮਲਾ’ ਇਮਾਰਤ ‘ਚ ਸਵੇਰੇ ਕਰੀਬ 7 ਵਜੇ ਅੱਗ ਉਸ ਸਮੇਂ ਲੱਗੀ, ਜਦੋਂ ਇਸ ‘ਚ ਰਹਿਣ ਵਾਲੇ ਕਈ ਲੋਕ ਸੌਂ ਰਹੇ ਸਨ। ਇਹ 20 ਮੰਜ਼ਿਲਾ ਇਮਾਰਤ ਹੈ। ਅੱਗ ਇਸ ਦੀ 18ਵੀਂ ਮੰਜ਼ਿਲ ਤੋਂ ਲੱਗੀ।

Leave a Reply

Your email address will not be published. Required fields are marked *