ਕਾਂਗਰਸੀ ਆਗੂੂ ਆਰ ਪੀ ਐਨ ਸਿੰਘ ਨੇ ਦਿੱਤਾ ਅਸਤੀਫ਼ਾ; ਭਾਜਪਾ ਵਿੱਚ ਹੋ ਸਕਦੇ ਹਨ ਸ਼ਾਮਲ

ਨਵੀਂ ਦਿੱਲੀ: ਸੀਨੀਅਰ ਕਾਂਗਰਸੀ ਆਗੂ ਆਰ ਪੀ ਐਨ ਸਿੰਘ ਨੇ ਮੰਗਲਵਾਰ ਨੂੰ ਪਾਰਟੀ ਵਿਚੋਂ ਅਸਤੀਫ਼ਾ ਦੇ ਦਿੱਤਾ। ਉਹ ਭਾਜਪਾ ਵਿੱਚ ਸ਼ਾਮਲ ਹੋ ਸਕਦੇ ਹਨ। ਆਗੂ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਭੇਜੇ ਆਪਣੇ ਅਸਤੀਫ਼ੇ ਦੀ ਇਕ ਕਾਪੀ ਟਵਿੱਟਰ ’ਤੇ ਸਾਂਝੀ ਕਰਦਿਆਂ ਲਿਖਿਆ ਹੈ, ‘‘ਅੱਜ, ਜਦੋਂ ਪੂਰਾ ਮੁਲਕ ਗਣਤੰਤਰ ਦਿਵਸ ਮਨਾ ਰਿਹਾ ਹੈ , ਮੈਂ ਆਪਣੇ ਸਿਆਸੀ ਜੀਵਨ ਵਿੱਚ ਨਵੇਂ ਅਧਿਆਏ ਦੀ ਸ਼ੁਰੂ ਕਰ ਰਿਹਾ ਹਾਂ। ਜੈ ਹਿੰਦ।’’ ਉਨ੍ਹਾਂ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਵਿਚੋਂ ਅਸਤੀਫ਼ਾ ਦਿੰਦਿਆਂ ਕਿਹਾ, ‘‘ਮੈਂ ਮੁਲਕ, ਲੋਕਾਂ ਅਤੇ ਪਾਰਟੀ ਦੀ ਸੇਵਾ ਦਾ ਮੌਕਾ ਦੇਣ ਲਈ ਤੁਹਾਡਾ(ਸੋਨੀਆ) ਧੰਨਵਾਦ ਕਰਦਾ ਹਾਂ। ’’ ਉਹ ਇਸ ਵੇਲੇ ਕਾਂਗਰਸ ਵਿੱਚ ਕੌਮੀ ਬੁਲਾਰੇ ਅਤੇ ਝਾਰਖੰਡ ਦੇ ਇੰਚਾਰਜ ਦੀ ਜ਼ਿੰਮੇਵਾਰੀ ਨਿਭਾ ਰਹੇ ਸਨ।