ਪਿਓ ਨੇ ਨਾਬਾਲਗ ਧੀ ਸਾਧ ਨੂੰ ‘ਦਾਨ’ ਕੀਤੀ ਤੇ ਹਾਈ ਕੋਰਟ ਨੇ ਕਿਹਾ ਕਿ ਲੜਕੀ ਕੋਈ ਸੰਪਤੀ ਨਹੀਂ

ਮੁੰਬਈ: ਬੰਬੇ ਹਾਈ ਕੋਰਟ ਦੇ ਔਰੰਗਾਬਾਦ ਬੈਂਚ ਨੇ ਪਿਤਾ ਵੱਲੋਂ ਆਪਣੀ 17 ਸਾਲ ਦੀ ਧੀ ਨੂੰ ਅਖੌਤੀ ਸਾਧ ਨੂੰ ‘ਦਾਨ’ ਕਰਨ ਦੇ ਮਾਮਲੇ ਵਿੱਚ ਸਖ਼ਤ ਇਤਰਾਜ਼ ਪ੍ਰਗਟ ਕੀਤਾ ਤੇ ਕਿਹਾ ਕਿ ਲੜਕੀ ਕੋਈ ਸੰਪਤੀ ਨਹੀਂ ਹੈ ਜਿਸ ਨੂੰ ਦਾਨ ਕੀਤਾ ਜਾਵੇ।। ਜਸਟਿਸ ਵਿਭਾ ਕੰਕਨਵਾੜੀ ਦੇ ਇਕਹਿਰੇ ਬੈਂਚ ਨੇ ਇਸ ਮਹੀਨੇ ਦੇ ਸ਼ੁਰੂ ਵਿਚ ਨਾਬਾਲਗ ਲੜਕੀ ਨਾਲ ਬਲਾਤਕਾਰ ਕਰਨ ਦੇ ਦੋਸ਼ ਵਿਚ ਗ੍ਰਿਫਤਾਰ ਅਖੌਤੀ ਸਾਧ ਸ਼ੰਕੇਸ਼ਵਰ ਢਕਨੇ ਅਤੇ ਉਸ ਦੇ ਚੇਲੇ ਸੋਪਨ ਧਾਨਕੇ ਦੀ ਜ਼ਮਾਨਤ ਦੀ ਅਰਜ਼ੀ ‘ਤੇ ਸੁਣਵਾਈ ਕਰਦੇ ਹੋਏ ਇਹ ਟਿੱਪਣੀ ਕੀਤੀ। ਦੋਵੇਂ ਲੜਕੀ ਅਤੇ ਉਸ ਦੇ ਪਿਤਾ ਨਾਲ ਜਾਲਨਾ ਜ਼ਿਲ੍ਹੇ ਦੇ ਬਦਨਪੁਰ ਦੇ ਮੰਦਰ ਵਿਚ ਰਹਿੰਦੇ ਸਨ। ਲੜਕੀ ਨੇ ਅਗਸਤ 2021 ਨੂੰ ਆਪਣੇ ਨਾਲ ਕਥਿਤ ਤੌਰ ‘ਤੇ ਬਲਾਤਕਾਰ ਕਰਨ ਦੇ ਦੋਸ਼ ਵਿੱਚ ਦੋਵਾਂ ਵਿਰੁੱਧ ਐਫਆਈਆਰ ਦਰਜ ਕਰਵਾਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਲੜਕੀ ਦੇ ਪਿਤਾ ਨੇ ਆਪਣੀ ਧੀ ਬਾਬੇ ਨੂੰ ਦਾਨ ਕੀਤੀ ਤੇ ਕਿਹਾ ਕਿ ਇਹ ‘ਕੰਨਿਆਦਾਨ’ ਭਗਵਾਨ ਦੀ ਹਜ਼ੂਰੀ ਵਿਚ ਕੀਤਾ ਗਿਆ ਹੈ।

Leave a Reply

Your email address will not be published. Required fields are marked *