ਨੌਜਵਾਨ ਨੇ 5 ਮੰਜ਼ਿਲਾ ਘਰ ਦੀ ਛੱਤ ਤੋਂ ਸੁੱਟਿਆਂ 2 ਕੁੜੀਆਂ, ਇਕ ਦੀ ਮੌਤ

ਪਟਨਾ : ਪਟਨਾ ‘ਚ ਬਹਾਦੁਰਪੁਰ ਥਾਣਾ ਖੇਤਰ ਦੀ ਰਾਮਕ੍ਰਿਸ਼ਨ ਨਗਰ ਕਾਲੋਨੀ ‘ਚ 5 ਮੰਜ਼ਿਲਾ ਮਕਾਨ ਦੀ ਛੱਤ ਤੋਂ ਇਕ ਨੌਜਵਾਨ ਨੇ 9 ਅਤੇ 13 ਸਾਲ ਦੀਆਂ 2 ਕੁੜੀਆਂ ਨੂੰ ਛੱਤ ਤੋਂ ਸੁੱਟ ਦਿੱਤਾ, ਜਿਸ ਨਾਲ ਇਕ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਇਕ ਹੋਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ। ਪੁਲਸ ਡਿਪਟੀ ਸੁਪਰਡੈਂਟ ਪਟਨਾ (ਸਿਟੀ) ਅਮਿਤ ਸ਼ਰਨ ਨੇ ਦੱਸਿਆ ਕਿ ਦੋਸ਼ੀ ਨੌਜਵਾਨ ਵਿਵੇਕ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਸ ਨੇ ਆਪਣਾ ਜ਼ੁਰਮ ਸਵੀਕਾਰ ਕਰ ਲਿਆ ਪਰ ਉਸ ਨੇ ਇਸ ਬਾਰੇ ਕੁਝ ਨਹੀਂ ਕਿਹਾ ਕਿ ਉਸ ਨੇ ਅਜਿਹਾ ਕਿਉਂ ਕੀਤਾ। ਸ਼ਰਨ ਨੇ ਦੱਸਿਆ ਕਿ ਉਸ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ, ਉਸ ਨੇ ਖ਼ੁਦ ਨੂੰ ਦਰਭੰਗਾ ਜ਼ਿਲ੍ਹੇ ਦਾ ਵਾਸੀ ਦੱਸਿਆ।

ਪੁਲਸ ਡਿਪਟੀ ਸੁਪਰਡੈਂਟ ਨੇ ਦੱਸਿਆ ਕਿ ਮ੍ਰਿਤਕ ਅਤੇ ਜ਼ਖਮੀ ਬੱਚੀਆਂ ਸਕੀਆਂ ਭੈਣਾਂ ਹਨ, ਜੋ ਸਥਾਨਕ ਬਜ਼ਾਰ ਕਮੇਟੀ ‘ਚ ਕੰਮ ਕਰਨ ਵਾਲੇ ਇਕ ਵਿਅਕਤੀਆਂ ਦੀਆਂ ਧੀਆਂ ਹਨ। ਸ਼ਰਨ ਨੇ ਦੱਸਿਆ ਕਿ ਵੱਡੀ ਭੈਣ ਦੀ ਮੌਤ ਹੋ ਗਈ ਅਤੇ ਉਸ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਜ਼ਖਮੀ ਛੋਟੀ ਭੈਣ ਨੂੰ ਇਲਾਜ ਲਈ ਪਟਨਾ ਮੈਡੀਕਲ ਕਾਲਜ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ। ਇਨ੍ਹਾਂ ਕੁੜੀਆਂ ਦੇ ਪਿਤਾ ਨੰਦਲਾਲ ਗੁਪਤਾ ਉਕਤ ਮਕਾਨ ‘ਚ ਕਿਰਾਏ ‘ਤੇ ਰਹਿ ਰਹੇ ਸਨ ਅਤੇ ਉਹ ਮੂਲ ਰੂਪ ਨਾਲ ਉੱਤਰ ਪ੍ਰਦੇਸ਼ ਦੇ ਦੇਵਰੀਆ ਜ਼ਿਲ੍ਹੇ ਦੇ ਵਾਸੀ ਹਨ। ਇਸ ਮਕਾਨ ‘ਚ ਇਕ ਹੋਸਟਲ ਹੈ। ਕੁੜੀ ਦੀ ਮੌਤ ਦੀ ਵਾਰਦਾਤ ਤੋਂ ਗੁੱਸੇ ਸਥਾਨਕ ਲੋਕਾਂ ਨੇ 2 ਆਟੋ ਰਿਕਸ਼ਾ ‘ਚ ਅੱਗ ਲਗਾਉਣ ਨਾਲ ਸੜਕ ਨੂੰ ਜਾਮ ਕਰ ਦਿੱਤਾ। ਸਥਿਤੀ ਨੂੰ ਕੰਟਰੋਲ ਕਰਨ ਪਹੁੰਚੀ ਪੁਲਸ ‘ਤੇ ਭੀੜ ਨੇ ਪਥਰਾਅ ਸ਼ੁਰੂ ਕਰ ਦਿੱਤਾ, ਜਿਸ ‘ਚ ਬਹਾਦੁਰ ਥਾਣਾ ਮੁਖੀ ਸਨੋਵਰ ਖਾਨ ਸਮੇਤ ਇਕ ਦਰਜਨ ਤੋਂ ਵੱਧ ਪੁਲਸ ਕਰਮੀ ਜ਼ਖਮੀ ਹੋ ਗਏ।

Leave a Reply

Your email address will not be published. Required fields are marked *