ਆਈਪੀਐੱਲ ਨਿਲਾਮੀ: ਦੇਸੀ ਤੇ ਵਿਦੇਸ਼ੀ ਖਿਡਾਰੀ ਕਰੋੜਾਂ ’ਚ ਵਿਕੇ

ਬੰਗਲੌਰ: ਭਾਰਤ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੂੰ ਆਈਪੀਐੱਲ ਨਿਲਾਮੀ ਵਿੱਚ ਪੰਜਾਬ ਕਿੰਗਜ਼ ਨੇ 8.25 ਕਰੋੜ ਰੁਪਏ ਤੇ ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਕੈਗਿਸੋ ਰਬਾਡਾ ਨੂੰ ਪੰਜਾਬ ਕਿੰਗਜ਼ ਨੇ 9.25 ਮਿਲੀਅਨ ਰੁਪਏ ਵਿੱਚ ਖਰੀਦਿਆ। ਭਾਰਤ ਦੇ ਸਟਾਰ ਬੱਲੇਬਾਜ਼ ਸ਼੍ਰੇਅਸ ਅਈਅਰ ਨੂੰ ਕੋਲਕਾਤਾ ਨਾਈਟ ਰਾਈਡਰਜ਼ ਨੇ 12 ਕਰੋੜ 25 ਲੱਖ ਰੁਪਏ ‘ਚ ਖਰੀਦਿਆ ਹੈ। ਸਪਿੰਨਰ ਰਵੀਚੰਦਰਨ ਅਸ਼ਵਿਨ ਨੂੰ ਰਾਜਸਥਾਨ ਰਾਇਲਜ਼ ਨੇ 5 ਕਰੋੜ ਰੁਪਏ ਵਿੱਚ ਖਰੀਦਿਆ। ਆਸਟਰੇਲੀਆ ਦੇ ਤੇਜ਼ ਗੇਂਦਬਾਜ਼ ਪੈਟ ਕਮਿੰਸ ਨੂੰ ਕੋਲਕਾਤਾ ਨਾਈਟ ਰਾਈਡਰਜ਼ ਨੇ 7.25 ਕਰੋੜ ਰੁਪਏ ਵਿੱਚ ਖਰੀਦਿਆ। ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਟ੍ਰੇਂਟ ਬੋਲਟ ਨੂੰ ਰਾਜਸਥਾਨ ਰਾਇਲਸ ਨੇ 8 ਕਰੋੜ ਰੁਪਏ ‘ਚ ਖਰੀਦਿਆ। ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਗੁਜਰਾਤ ਟਾਈਟਨਜ਼ ਨੇ 6 ਕਰੋੜ 25 ਲੱਖ ਰੁਪਏ ‘ਚ ਖਰੀਦਿਆ ਹੈ।

Leave a Reply

Your email address will not be published. Required fields are marked *