ਕਰਨਾਟਕ ’ਚ ਹਿਜਾਬ ਤੇ ਬੁਰਕੇ ਵਾਲੀਆਂ ਵਿਦਿਆਰਥਣਾਂ ਲਈ ਕਾਲਜਾਂ ਦੇ ਦਰਵਾਜ਼ੇ ਬੰਦ

ਬੰਗਲੌਰ : ਕਰਨਾਟਕ ‘ਚ ਹਿਜਾਬ ਵਿਵਾਦ ਤੋਂ ਹਫ਼ਤੇ ਬਾਅਦ ਅੱਜ ਕਈ ਪ੍ਰੀ-ਯੂਨੀਵਰਸਿਟੀ ਕਾਲਜ ਖੋਲ੍ਹੇ ਗਏ ਪਰ ਬੁਰਕਾ ਪਹਿਨਣ ਵਾਲੀਆਂ ਮੁਸਲਿਮ ਕੁੜੀਆਂ ਨੂੰ ਕਾਲਜਾਂ ‘ਚ ਦਾਖ਼ਲ ਨਹੀਂ ਹੋਣ ਦਿੱਤਾ ਗਿਆ। ਪ੍ਰੀ-ਯੂਨੀਵਰਸਿਟੀ ਕਾਲਜਾਂ ਦੇ ਆਲੇ-ਦੁਆਲੇ ਸੁਰੱਖਿਆ ਵਧਾ ਦਿੱਤੀ ਗਈ ਸੀ ਅਤੇ ਕਈ ਸੰਵੇਦਨਸ਼ੀਲ ਥਾਵਾਂ ‘ਤੇ ਪੁਲੀਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ ਪਰ ਮੁਸਲਿਮ ਵਿਦਿਆਰਥਣਾਂ ਦਾ ਇੱਕ ਹਿੱਸਾ ਬੁਰਕਾ ਹਟਾਉਣ ਲਈ ਸਹਿਮਤ ਨਹੀਂ ਹੋਇਆ। ਉਡੁਪੀ ਜ਼ਿਲ੍ਹੇ ਵਿੱਚ ਪ੍ਰੀ ਯੂਨੀਵਰਸਿਟੀ ਅਤੇ ਡਿਗਰੀ ਕਾਲਜ ਖੋਲ੍ਹੇ ਗਏ। ਪੁਲੀਸ ਕਾਲਜਾਂ ਦੇ ਆਲੇ ਦੁਆਲੇ ਤਿੱਖੀ ਨਜ਼ਰ ਰੱਖ ਰਹੀ ਹੈ, ਜਿਥੇ ਧਾਰਾ 144 ਦੇ ਤਹਿਤ ਮਨਾਹੀ ਦੇ ਹੁਕਮ ਲਾਗੂ ਕੀਤੇ ਗਏ ਹਨ।

Leave a Reply

Your email address will not be published. Required fields are marked *