ਹਿਜਾਬ ਮਾਮਲਾ: 10 ਕੁੜੀਆਂ ਵਿਰੁੱਧ FIR, 58 ਕਾਲਜ ’ਚੋਂ ਮੁਅਤਲ

ਕਰਨਾਟਕ– ਕਰਨਾਟਕ ’ਚ ਹਿਜਾਬ ਵਿਵਾਦ ਹੁਣ ਇਕ ਰਾਸ਼ਟਰੀ ਮੁੱਦਾ ਬਣਦਾ ਜਾ ਰਿਹਾ ਹੈ। ਉਥੇ ਹੀ ਹੁਣ ਇਸ ਵਿਚਕਾਰ 17 ਫਰਵਰੀ ਨੂੰ ਤੁਮਕੁਰ ’ਚ ਗਰਲਜ਼ ਐਂਪ੍ਰੈਸ ਸਰਕਾਰੀ ਪੀਯੂ ਕਾਲਜ ਦੇ ਬਾਹਰ ਹਿਜਾਬ ਨੂੰ ਲੈ ਕੇ ਪ੍ਰਦਰਸ਼ਨ ਦੌਰਾਨ ਸੀ.ਆਰ.ਪੀ.ਐੱਫ. ਦੀ ਧਾਰਾ 144 ਤਹਿਤ ਜਾਰੀ ਮਨਾਹੀ ਦੀ ਉਲੰਘਣਾ ਕਰਨ ਦੇ ਦੋਸ਼ ’ਚ ਘੱਟੋ-ਘੱਟ 10 ਕੁੜੀਆਂ ਵਿਰੁੱਧ ਆਈ.ਪੀ.ਸੀ. ਦੀ ਧਾਰਾ 149, 143, 145 ਅਤੇ 188 ਤਹਿਤ ਐੱਫ.ਆਈ.ਆਰ. ਦਰਜ ਕੀਤੀ ਗਈ ਹੈ।

ਉਥੇ ਹੀ ਇਸਤੋਂ ਪਹਿਲਾਂ ਸ਼ੁੱਕਰਵਾਰ ਨੂੰ ਸ਼ਿਵਮੋਗਾ ਜ਼ਿਲ੍ਹੇ ’ਚ ਹਿਜਾਬ ’ਤੇ ਪਾਬੰਦੀ ਵਿਰੁੱਧ ਵਿਰੋਧ ਪ੍ਰਦਰਸ਼ਨ ਕਰਨ ਤੋਂ ਬਾਅਦ ਕਰਨਾਟਕ ਦੇ ਇਕ ਸਕੂਲਦੀਆਂ 58 ਵਿਦਿਆਰਥਣਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਵਿਦਿਆਰਥਣਾਂ ਦੀ ਮੰਗ ਸੀ ਕਿ ਜਮਾਤਦੇ ਅੰਦਰ ਹਿਜਾਬ ਪਹਿਨਣ ਦੀ ਮਨਜ਼ੂਰੀ ਦਿੱਤੀ ਜਾਵੇ। ਉਨ੍ਹਾਂਕਿਹਾ ਕਿ ਹਿਜਾਬ ਸਾਡਾ ਅਧਿਕਾਰ ਹੈ, ਅਸੀਂ ਮਰ ਜਾਵਾਂਗੇ ਪਰ ਹਿਜਾਬ ਨਵੀਂ ਛੱਡਾਂਗੇ।

ਇਸ ਵਿਚਕਾਰ, ਹੋਰ ਪ੍ਰਦਰਸ਼ਨਕਾਰੀਆਂ ’ਤੇ ਵੀ ਮਨਾਹੀ ਦਾ ਉਲੰਘਣ ਕਰਨ ਦੇ ਦੋਸ਼ ’ਚ ਮਾਮਲਾ ਦਰਜ ਕੀਤਾ ਗਿਆ ਹੈ। ਉਥੇ ਹੀ ਵੀਰਵਾਰ ਨੂੰ ਸ਼ਿਵਮੋਗਾ ਜ਼ਿਲ੍ਹਾ ਅਥਾਰਟੀ ਦੁਆਰਾ ਜਾਰੀ ਮਨਾਹੀ ਦਾ ਉਲੰਘਣ ਕਰਨ ’ਤੇ 9 ਲੋਕਾਂ ਵਿਰੁੱਧ ਸੀ.ਆਰ.ਪੀ.ਸੀ. ਦੀ ਧਾਰਾ 144 ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਮੁਸਲਿਮ ਕੁੜੀਆਂ ਨੇ ਕੈਂਪਸ ’ਚ ਬੁਰਕਾ ਨਹੀਂ ਪਹਿਨਣ ਦੇਣ ਲਈ ਜ਼ਿਲ੍ਹਾ ਦਫ਼ਤਰ ਕਸਬੇ ’ਚ ਪੀਯੂ ਕਾਲਜ ਦੇ ਅਧਿਕਾਰੀਆਂ ਵਿਰੁੱਧ ਵਿਰੋਧ ਪ੍ਰਦਰਸ਼ਨ ਕੀਤਾ ਸੀ।

Leave a Reply

Your email address will not be published. Required fields are marked *