ਯੂਪੀ ਚੋਣਾਂ (ਪੜਾਅ-5): 54.53 ਫੀਸਦ ਵੋਟਿੰਗ ਹੋਈ

ਨਵੀਂ ਦਿੱਲੀ: ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਪੰਜਵੇਂ ਪੜਾਅ ਲਈ ਐਤਵਾਰ ਨੂੰ ਲਗਭਗ 54.53 ਫੀਸਦ ਵੋਟਿੰਗ ਹੋਈ। ਦੱਸਣਯੋਗ ਹੈ ਕਿ ਸ਼ਾਮ 5 ਵਜੇ ਤਕ 53.93 ਫੀਸਦ ਵੋਟਾਂ ਪਈਆਂ ਸਨ। ਇਹ ਜਾਣਕਾਰੀ ਚੋਣ ਕਮਿਸ਼ਨ ਵੱਲੋਂ ਦਿੱਤੀ ਗਈ ਹੈ। ਸੂਬੇ ਦੇ 12 ਜ਼ਿਲ੍ਹਿਆਂ ਦੀਆਂ 61 ਸੀਟਾਂ ‘ਤੇ ਅੱਜ ਵੋਟਾਂ ਪੈ ਰਹੀਆਂ ਹਨ। ਵੋਟਿੰਗ ਸਵੇਰੇ 7 ਵਜੇ ਸ਼ੁਰੂ ਹੋਈ। ਅੱਜ ਅਮੇਠੀ, ਅਯੁੱਧਿਆ, ਬਹਿਰਾਇਚ, ਬਾਰਾਬੰਕੀ, ਚਿਤਰਕੂਟ, ਗੋਂਡਾ, ਕੌਸ਼ਮ, ਪ੍ਰਤਾਪਗੜ੍ਹ, ਪ੍ਰਯਾਗਰਾਜ, ਰਾਏਬਰੇਲੀ, ਸ਼ਰਾਵਸਤੀ ਅਤੇ ਸੁਲਤਾਨਪੁਰ ਜ਼ਿਲ੍ਹਿਆਂ ਵਿੱਚ ਵੋਟਾਂ ਪੈ ਰਹੀਆਂ ਹਨ।

Leave a Reply

Your email address will not be published. Required fields are marked *