ਯੂਕਰੇਨ ਤੋਂ ਭਾਰਤੀਆਂ ਦੀ ਵਾਪਸੀ ਲਈ ਇੰਡੀਗੋ ਵੱਲੋਂ ਭੇਜੇ ਜਾਣਗੇ ਦੋ ਜਹਾਜ਼

ਨਵੀਂ ਦਿੱਲੀ: ਯੂਕਰੇਨ ਵਿੱਚ ਫਸੇ ਭਾਰਤੀਆਂ ਨੂੰ ਵਾਪਸ ਦੇਸ਼ ਲਿਆਉਣ ਲਈ ਇੰਡੀਗੋ ੲੇਅਰਲਾਈਨ ਵੱਲੋਂ ਹੰਗਰੀ ਦੀ ਰਾਜਧਾਨੀ ਬੁਦਾਪੈਸਟ ਤੱਕ ਦੋ ਉਡਾਨਾਂ ਭਰੀਆਂ ਜਾਣਗੀਆਂ। ੲੇਅਰਲਾਈਨ ਦੇ ਅਧਿਕਾਰੀ ਨੇ ਦੱਸਿਆ ਕਿ ਇਹ ਉਡਾਨਾਂ ਸੋਮਵਾਰ ਤੇ ਮੰਗਲਵਾਰ ਨੂੰ ਦਿੱਲੀ ਤੋਂ ਰਵਾਨਾ ਹੋਣਗੀਆਂ। ਪਹਿਲਾਂ ਇਹ ਉਡਾਣਾਂ ਟਰਕੀ ਦੀ ਰਾਜਧਾਨੀ ਇਸਤਾਨਬੁੱਲ ਤਕ ਜਾਣਗੀਆਂ ਤੇ ਇਸ ਤੋਂ ਬਾਅਦ ਹੰਗਰੀ ਦੇ ਬੁਦਾਪੈਸਟ ਪਹੁੰਚਣਗੀਆਂ। ਵਾਪਸੀ ਵੇਲੇ ਹਵਾਈ ਜਹਾਜ਼ ਇਸਤਾਨਬੁੱਲ ਤੋਂ ਹੁੰਦੇ ਹੋਏ ਦਿੱਲੀ ਪਹੁੰਚਣਗੇ।

Leave a Reply

Your email address will not be published. Required fields are marked *