ਭਾਰਤ ਵਿੱਚ 22 ਜੂਨ ਦੇ ਲਾਗੇ ਆ ਸਕਦੀ ਹੈ ਕਰੋਨਾ ਦੀ ਚੌਥੀ ਲਹਿਰ

ਨਵੀਂ ਦਿੱਲੀ: ਆਈਆਈਟੀ ਕਾਨਪੁਰ ਨੇ ਆਪਣੇ ਇਕ ਅਧਿਐਨ ਦੇ ਹਵਾਲੇ ਨਾਲ ਦਾਅਵਾ ਕੀਤਾ ਹੈ ਕਿ ਭਾਰਤ ਵਿੱਚ 22 ਜੂਨ ਦੇ ਲਾਗੇ ਕੋਵਿਡ-19 ਮਹਾਮਾਰੀ ਦੀ ਚੌਥੀ ਲਹਿਰ ਸ਼ੁਰੂ ਹੋ ਸਕਦੀ ਹੈ ਅਤੇ ਅਗਸਤ ਦੇ ਮੱਧ ਜਾਂ ਅਖੀਰ ਵਿੱਚ ਲਹਿਰ ਆਪਣੀ ਸਿਖਰ ’ਤੇ ਹੋਵੇਗੀ। ਉਂਜ ਇਸ ਪੇਸ਼ੀਨਗੋਈ ਲਈ ਅੰਕੜਾ ਮਾਡਲ ਦਾ ਸਹਾਰਾ ਲਿਆ ਗਿਆ ਹੈ। ਆਈਆਈਟੀ ਕਾਨਪੁਰ ਦੇ ਗਣਿਤ ਤੇ ਅੰਕੜਾ ਵਿਗਿਆਨ ਵਿਭਾਗ ਦੇ ਐੱਸ.ਪੀ.ਰਾਜੇਸ਼ਭਾਈ, ਸ਼ੁਭਰਾ ਸ਼ੰਕਰ ਧਰ ਤੇ ਸ਼ਾਲਭ ਦੀ ਅਗਵਾਈ ’ਚ ਕੀਤੇ ਅਧਿਐਨ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਚੌਥੀ ਲਹਿਰ ਕਰੋਨਾਵਾਇਰਸ ਦੇ ਸੰਭਾਵੀ ਨਵੇਂ ਸਰੂਪ ਦੇ ਉਭਾਰ ਤੇ ਦੇਸ਼ ਵਿੱਚ ਕਰੋਨਾ ਤੋਂ ਬਚਾਅ ਲਈ ਕੀਤੇ ਟੀਕਾਕਰਨ ਦੇ ਘੇਰੇ ’ਤੇ ਮੁਨੱਸਰ ਕਰੇਗੀ। ਇਸ ਦੌਰਾਨ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿਚ ਕਰੋਨਾਵਾਇਰਸ ਦੀ ਲਾਗ ਦੇ 8013 ਨਵੇਂ ਕੇਸ ਰਿਪੋਰਟ ਹੋਏ ਹਨ ਤੇ ਕਰੋਨਾ ਦੀ ਲਾਗ ਨਾਲ ਗ੍ਰਸਤ ਹੋਣ ਵਾਲੇ ਲੋਕਾਂ ਦੀ ਗਿਣਤੀ 4,29,24,130 ਹੋ ਗਈ ਹੈ। 

Leave a Reply

Your email address will not be published. Required fields are marked *