ਗੋਆ ‘ਚ 40 ਸੀਟਾਂ ਦੇ ਨਤੀਜੇ ਐਲਾਨ, ਭਾਜਪਾ ਨੂੰ 20 ਅਤੇ ਕਾਂਗਰਸ ਨੂੰ ਮਿਲੀਆਂ ਸਿਰਫ਼ 11 ਸੀਟਾਂ

ਗੋਆ- ਗੋਆ ‘ਚ 40 ਸੀਟਾਂ ਦੇ ਨਤੀਜੇ ਆ ਗਏ ਹਨ। ਚੋਣ ਕਮਿਸ਼ਨ ਵਲੋਂ ਜਾਰੀ ਅੰਕੜਿਆਂ ਅਨੁਸਾਰ ਇਸ ਕੁੱਲ 40 ਸੀਟਾਂ ‘ਚੋਂ ਭਾਜਪਾ ਨੇ 20 ਸੀਟਾਂ ‘ਤੇ ਕਬਜ਼ਾ ਕੀਤਾ ਹੈ। ਭਾਜਪਾ ਹੁਣ ਸਰਕਾਰ ਬਣਾਉਣ ਤੋਂ ਸਿਰਫ਼ ਇਕ ਸੀਟ ਦੂਰ ਹੈ। ਇਸ ਦੇ ਨਾਲ ਹੀ 4 ‘ਚੋਂ 3 ਆਜ਼ਾਦ ਨੇ ਭਾਜਪਾ ਨੂੰ ਆਪਣਾ ਸਮਰਥਨ ਵੀ ਦੇ ਦਿੱਤਾ ਹੈ ਅਤੇ ਭਾਜਪਾ ਕਿਸੇ ਵੀ ਸਮੇਂ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰ ਸਕਦੀ ਹੈ। ਦੂਜੇ ਪਾਸੇ ਕਾਂਗਰਸ ਨੂੰ ਸਿਰਫ਼ 11 ਸੀਟਾਂ ਮਿਲੀਆਂ ਹਨ।

ਪਾਰਟੀਅੱਗੇਕੁੱਲਜਿੱਤ
ਭਾਜਪਾ02020
ਕਾਂਗਰਸ01111
ਆਜ਼ਾਦ033
ਆਪ022
ਮਹਾਰਾਸ਼ਟਰ ਗੋਮਾਂਤਕ ਪਾਰਟੀ022
ਗੋਆ ਫਾਰਵਰਡ ਪਾਰਟੀ011
ਹੋਰ011
ਕੁੱਲ04040

ਦੱਸਣਯੋਗ ਹੈ ਕਿ ਗੋਆ ਦੀ 40 ਮੈਂਬਰੀ ਵਿਧਾਨ ਸਭਾ ‘ਚ ਆਮ ਬਹੁਮਤ ਲਈ ਕਿਸੇ ਪਾਰਟੀ ਜਾਂ ਗਠਜੋੜ ਦੇ 21 ਮੈਂਬਰ ਹੋਣੇ ਚਾਹੀਦੇ ਹਨ। ਸਾਲ 2017 ਦੀਆਂ ਚੋਣਾਂ ‘ਚ 17 ਸੀਟਾਂ ਜਿੱਤਣ ਦੇ ਬਾਵਜੂਦ ਕਾਂਗਰਸ ਸੱਤਾ ‘ਚ ਨਹੀਂ ਆ ਸਕੀ, ਕਿਉਂਕਿ 13 ਸੀਟਾਂ ਜਿੱਤਣ ਵਾਲੀ ਭਾਜਪਾ ਦੇ ਕੁਝ ਆਜ਼ਾਦ ਵਿਧਾਇਕਾਂ ਅਤੇ ਖੇਤਰੀ ਦਲਾਂ ਦੇ ਵਿਧਾਇਕਾਂ ਨਾਲ ਗਠਜੋੜ ਕਰ ਕੇ ਮਨੋਹਰ ਪਾਰੀਕਰ ਦੀ ਅਗਵਾਈ ‘ਚ ਸਰਕਾਰ ਦਾ ਗਠਨ ਕਰ ਲਿਆ। 

Leave a Reply

Your email address will not be published. Required fields are marked *