ਭਾਰਤ ਸਰਕਾਰ ਨੇ ਮਾਰਚ-2020 ਤੋਂ ਬੰਦ ਪੰਜ ਸਾਲਾ ਈ-ਟੂਰਿਸਟ ਵੀਜ਼ੇ ਤੁਰੰਤ ਖੋਲ੍ਹੇ

ਨਵੀਂ ਦਿੱਲੀ: ਭਾਰਤ ਨੇ ਮਾਰਚ 2020 ਤੋਂ ਮੁਅੱਤਲ ਪੰਜ ਸਾਲਾ ਈ-ਟੂਰਿਸਟ ਵੀਜ਼ੇ 156 ਦੇਸ਼ਾਂ ਲਈ ਤੁਰੰਤ ਖੋਲ੍ਹ ਦਿੱਤੇ ਹਨ। ਸਰਕਾਰ ਨੇ ਸਾਰੇ ਦੇਸ਼ਾਂ ਦੇ ਨਾਗਰਿਕਾਂ ਨੂੰ ਪੰਜ ਸਾਲ ਦੀ ਵੈਧਤਾ ਦੇ ਨਾਲ ਜਾਰੀ ਕੀਤਾ ਜਾਣ ਵਾਲਾ ਨਿਯਮਤ (ਪੇਪਰ) ਟੂਰਿਸਟ ਵੀਜ਼ਾ ਬਹਾਲ ਕਰ ਦਿੱਤਾ ਹੈ। ਇਸ ਦੇ ਨਾਲ ਅਮਰੀਕਾ ਤੇ ਜਪਾਨ ਦੇ ਨਾਗਰਿਕਾਂ ਲਈ ਲੰਮੀ ਮਿਆਦ (10 ਸਾਲ) ਦਾ ਨਿਯਮਤ ਟੂਰਿਸਟ ਵੀਜ਼ ਵੀ ਖੋਲ੍ਹ ਦਿੱਤਾ ਹੈ।

Leave a Reply

Your email address will not be published. Required fields are marked *