ਪਤੰਜਲੀ ਦੀਆਂ ਵਧੀਆਂ ਮੁਸ਼ਕਿਲਾਂ, ਲਾਈਸੈਂਸ ਲੈਂਦੇ ਸਮੇਂ ਨਹੀਂ ਕੀਤਾ ਸੀ ਕਰੋਨਾ ਦਾ ਜ਼ਿਕਰ

ਨਵੀਂ ਦਿੱਲੀ : ਯੋਗਾ ਸਾਧ ਰਾਮਦੇਵ ਵੱਲੋਂ ਕਰੋਨਾ ਵਾਇਰਸ ਨੂੰ ਰੋਕਣ ਲਈ ਤਿਆਰ ਕੀਤੀ ਦਵਾਈ ਦੇ ਲਾਂਚ ਤੋਂ ਬਾਅਦ ਹੁਣ ਉਨ੍ਹਾਂ ਦੀਆਂ ਮੁਸ਼ਕਿਲਾਂ ਵੱਧਦੀਆਂ ਨਜ਼ਰ ਆ ਰਹੀਆਂ ਹਨ। ਦਰਅਸਲ ਪਤੰਜ਼ਲੀ ਦੇ ਵੱਲੋਂ ਕਰੋਨਾ ਲਾਈਸੈਂਸ ਦੀ ਮਨਜ਼ੂਰੀ ਲੈਂਦੇ ਸਮੇਂ ਇਸ ਗੱਲ ਦੀ ਜਾਣਕਾਰੀ ਨਹੀਂ ਦਿੱਤੀ ਗਈ ਸੀ ਕਿ ਉਹ ਕਰੋਨਾ ਮਾਂਹਾਮਾਰੀ ਦੇ ਇਲਾਜ਼ ਲਈ ਦਵਾਈ ਤਿਆਰ ਕਰ ਰਹੇ ਹਨ। ਇਕ ਲਾਈਸੈਂਸ ਅਧਿਕਾਰੀ ਨੇ ਦੱਸਿਆ ਕਿ ਹਰਬਲ ਉਤਪਾਦਨ ਬਣਾਉਂਣ ਵਾਲੀ ਪਤੰਜ਼ਲੀ ਦੇ ਕੋਲ ਇਮਊਨਿਟੀ ਬੂਸਟਰ, ਜੁਖਾਮ ਅਤੇ ਬੁਖਾਰ ਦੀ ਦਵਾਈ ਬਣਾਉਂਣ ਦਾ ਲਾਈਸੈਂਸ ਹੈ। ਜ਼ਿਕਰਯੋਗ ਹੈ ਕਿ ਪਤੰਜ਼ਲੀ ਨੇ ਮੰਗਲਵਾਰ ਨੂੰ ਕੋਰੋਨਿਲ ਅਤੇ ਸਵਾ ਸਰੀ ਦਵਾਈਆਂ ਦੇ ਨਾਲ ਕਰੋਨਾ ਕਿਟ ਲਾਂਚ ਕੀਤੀ ਹੈ।

ਸਾਧ ਰਾਮਦੇਵ ਵੱਲੋਂ ਦਾਅਵਾ ਕੀਤਾ ਗਿਆ ਹੈ, ਕਿ ਇਹ ਦਵਾਈ ਟ੍ਰਾਇਲ ਵਿਚ 100 ਫੀਸਦੀ ਕਾਮਯਾਬ ਹੋਈ ਸੀ। ਹਾਲਾਂਕਿ ਲਾਂਚ ਦੇ ਬਾਅਦ ਹੀ ਸਰਕਾਰ ਨੇ ਪਤੰਜ਼ਲੀ ਨੂੰ ਕਿਹਾ ਕਿ ਉਹ ਇਸ ਦਾ ਉਨੀ ਦੇਰ ਵਿਗਿਆਪਨ ਨਾ ਕਰਨ ਜਿੰਨੀ ਦੇਰ ਤੱਕ ਦਵਾਈ ਦੀ ਪ੍ਰੀਖਣ ਨਹੀਂ ਕਰ ਲਿਆ ਜਾਂਦਾ। ਆਯੂਸ਼ ਮੰਤਰਾਲੇ ਨੇ ਪਤੰਜ਼ਲੀ ਨੂੰ ਕਿਹਾ ਕਿ ਉਹ ਉਨ੍ਹਾਂ ਚੀਜਾਂ ਬਾਰੇ ਜਾਣਕਾਰੀ ਦੇਵੇ ਜਿਨ੍ਹਾਂ ਨੂੰ ਉਸ ਨੇ ਦਵਾਈ ਵਿਚ ਪਾਇਆ ਹੈ। ਇਸ ਤੋਂ ਇਲਾਵਾ ਖੋਜ ਦੇ ਨਤੀਜ਼ਿਆਂ ਦੀ ਵੀ ਮੰਗ ਕੀਤੀ ਹੈ। ਦੱਸ ਦੱਈਏ ਕਿ ਕੇਂਦਰ ਦੇ ਵੱਲੋਂ ਉਤਰਾਖੰਡ ਸਰਕਾਰ ਦੇ ਕੋਲੋ ਦਵਾਈ ਦੀ ਜਾਣਕਾਰੀ ਅਤੇ ਲਾਈਸੈਂਸ ਦੀ ਕਾਪੀ ਦੀ ਮੰਗ ਕੀਤੀ ਗਈ ਹੈ।

ਉਤਰਾਖੰਡ ਆਯੁਰਵੇਦ ਵਿਭਾਗ ਦੇ ਲਾਈਸੈਂਸ ਅਧਿਕਾਰੀ ਬਾਈਐਸ ਰਾਵਤ ਨੇ ਕਿਹਾ, ਕਿ ਅਸੀ ਪਤੰਜ਼ਲੀ ਦੀ ਅਰਜ਼ੀ ਤੇ ਲਾਈਸੈਂਸ ਦਿੱਤਾ ਸੀ। ਹਾਲਾਂਕਿ ਕੰਪਨੀ  ਦੇ ਵੱਲੋਂ ਕਰੋਨਾ ਦਾ ਕਿਤੇ ਵੀ ਜ਼ਿਕਰ ਨਹੀਂ ਕੀਤਾ ਗਿਆ ਸੀ। ਸਿਰਫ ਇਮਿਊਨਿਟੀ ਬੂਸਟਰ, ਖੰਗ, ਬੁਖਾਰ ਦੇ ਲਈ ਲਾਈਸੈਂਸ ਮੰਗਿਆ ਗਿਆ ਸੀ। ਹੁਣ ਅਸੀਂ ਉਨ੍ਹਾਂ ਨੂੰ ਨੋਟਿਸ ਜਾਰੀ ਕਰਾਂਗੇ ਕਿ ਤੁਹਾਨੂੰ ਕਿਟ ਬਣਾਉਂਣ ਦੀ ਆਗਿਆ ਕਿਸ ਨੇ ਦਿੱਤੀ। ਉਧਰ ਆਯੂਸ਼ ਮੰਤਰਾਲੇ ਦੇ ਮੰਤਰੀ ਨੇ ਕਿਹਾ ਕਿ ਇਹ ਚੰਗੀ ਗੱਲ ਹੈ ਕਿ ਸਾਧ ਰਾਮਦੇਵ ਨੇ ਦੇਸ਼ ਨੂੰ ਇਕ ਨਵੀਂ ਦਵਾਈ ਦਿੱਤੀ ਹੈ

ਪਰ ਇਸ ਲਈ ਮੰਤਰਾਲੇ ਤੋ ਉਚਿਤ ਆਗਿਆ ਲੈਣੀ ਜਰੂਰੀ ਸੀ। ਉਨ੍ਹਾਂ ਨੇ ਪੁਸ਼ਟੀ ਕੀਤੀ ਹੈ ਕਿ ਪਤੰਜ਼ਲੀ ਨੇ ਦਵਾਈ ਨਾਲ ਸਬੰਧਿਤ ਦਸਤਾਵੇਜ ਕੱਲ ਹੀ ਭੇਜੇ ਹਨ। ਮੰਤਰਾਲੇ ਦੇ ਅਧਿਕਾਰੀ ਨੇ ਕਿਹਾ ਕਿ ਕੋਈ ਵੀ ਦਵਾਈ ਤਿਆਰ ਕਰ ਸਕਦਾ ਹੈ ਜੋ ਦਵਾਈ ਬਣਾਉਣਾ ਜਾਣਦਾ ਹੋਵੇ, ਪਰ ਉਸ ਨੂੰ ਆਯੂਸ਼ ਮੰਤਰਾਲੇ ਦੀ ਟਾਸਕ ਫੋਰਸ ਦੀਆਂ ਗਾਈਡਲਈਨ ਵਿਚੋਂ ਗੁਜ਼ਰਨਾ ਪੈਂਦਾ ਹੈ। ਸਾਰਿਆਂ ਨੂੰ ਆਯੂਸ਼ ਮੰਤਰਾਲੇ ਨੂੰ ਪੁਸ਼ਟੀ ਦੇ ਲਈ ਖੋਜ ਵੇਰਵਿਆਂ ਨੂੰ ਭੇਜਣਾ ਹੋਵੇਗਾ। ਇਹ ਨਿਯਮ ਹੈ ਕਿ ਕੋਈ ਵੀ ਇਸ ਤੋਂ ਬਿਨਾ ਆਪਣੇ ਉਤਪਾਦਨ ਦਾ ਵਿਗਿਆਪਨ ਨਹੀਂ ਕਰ ਸਕਦਾ ਹੈ।

Leave a Reply

Your email address will not be published. Required fields are marked *