1 ਜੂਨ ਤੋਂ ਲਾਗੂ ਹੋਣਗੇ ਨਵੇਂ ਨਿਯਮ, ਤੁਹਾਡੀ ਜੇਬ੍ਹ ‘ਤੇ ਪਵੇਗਾ ਸਿੱਧਾ ਅਸਰ

ਜੂਨ ਮਹੀਨੇ ਕੁਝ ਨਵੇਂ ਨਿਯਮ ਲਾਗੂ ਹੋਣ ਵਾਲੇ ਹਨ ਜਿਹੜੇ ਸਿੱਧੇ ਤੁਹਾਡੀ ਜੇਬ੍ਹ ‘ਤੇ ਅਸਰ ਪਾਉਣਗੇ। ਅਜਿਹੇ ਵਿਚ ਇਨ੍ਹਾਂ ਨਵੇਂ ਨਿਯਮਾਂ ਬਾਰੇ ਸਾਰਿਆਂ ਨੂੰ ਜਾਣਕਾਰੀ ਹੋਣੀ ਚਾਹੀਦੀ ਹੈ। 1 ਜੂਨ ਤੋਂ ਭਾਰਤੀ ਸਟੇਟ ਬੈਂਕ ਦੇ ਹੋਮ ਲੋਨ ਲੈਣ ਵਾਲਿਆਂ, ਐਕਸਿਸ ਬੈਂਕ ਤੇ ਇੰਡੀਆ ਪੋਸਟ ਪੇਮੈਂਟਸ ਬੈਂਕ ਦੇ ਗਾਹਕਾਂ, ਵਾਹਨ ਚਾਲਕਾਂ ਦੀ ਜੇਬ੍ਹ ‘ਤੇ ਅਸਰ ਹੋਣ ਵਾਲਾ ਹੈ।

ਇੱਥੇ ਜਾਣੋ ਵਿਸਥਾਰ ਨਾਲ

ਸਟੇਟ ਬੈਂਕ ਆਫ ਇੰਡੀਆ ਨੇ ਆਪਣੇ ਹੋਮ ਲੋਨ ਐਕਸਟਰਨਲ ਬੈਂਚਮਾਰਕ ਲੈਂਡਿੰਗ ਰੇਟ ਨੂੰ 40 ਬੇਸਿਸ ਪੁਆਇੰਟ ਵਧਾ ਕੇ 7.05 ਫ਼ੀਸਦ ਕਰ ਦਿੱਤਾ ਹੈ। ਜਦਕਿ ਆਰਐੱਲਐੱਲਆਰ 6.65 ਫ਼ੀਸਦ ਪਲੱਸ ਸੀਆਰਪੀ ਹੋਵੇਗਾ। ਸਟੇਟ ਬੈਂਕ ਆਫ ਇੰਡੀਆ ਨੇ ਜਾਣਕਾਰੀ ਦਿੱਤੀ ਹੈ ਕਿ ਵਧੀਆਂ ਹੋਈਆਂ ਵਿਆਜ ਦਰਾਂ 1 ਜੂਨ, 2022 ਤੋਂ ਲਾਗੂ ਹੋਣਗੀਆਂ।

ਮਹਿੰਗੀ ਹੋਵੇਗੀ ਥਰਡ ਪਾਰਟੀ ਇੰਸ਼ੋਰੈਂਸ

ਸੜਕ, ਆਵਾਜਾਈ ਤੇ ਰਾਜਮਾਰਗ ਮੰਤਰਾਲੇ ਨੇ ਨਿੱਜੀ ਕਾਰਾਂ ਲਈ ਥਰਡ ਪਾਰਟੀ ਬੀਮਾ ਪ੍ਰੀਮੀਅਮ ‘ਚ ਵਾਧੇ ਦਾ ਐਲਾਨ ਕੀਤਾ ਹੈ। 1000 ਸੀਸੀ ਤੇ 1500 ਸੀਸੀ ਦੇ ਵਿਚਕਾਰ ਇੰਜਣ ਸਮਰੱਥਾ ਵਾਲੀਆਂ ਨਿੱਜੀ ਕਾਰਾਂ ਲਈ ਥਰਡ ਪਾਰਟੀ ਇੰਸ਼ੋਰੈਂਸ ਨੂੰ 2019-20 ‘ਚ 3,221 ਰੁਪਏ ਤੋਂ ਵਧਾ ਕੇ 3,416 ਰੁਪਏ ਕਰ ਦਿੱਤਾ ਗਿਆ ਹੈ।

ਗੋਲਡ ਹਾਲਮਾਰਕਿੰਗ

1 ਜੂਨ, 2022 ਤੋਂ ਹਾਲਮਾਰਕਿੰਗ ਦਾ ਦੂਸਰਾ ਪੜਾਅ ਲਾਗੂ ਹੋਵੇਗਾ, ਜਿਸ ਨਾਲ ਦੇਸ਼ ਦੇ 256 ਜ਼ਿਲ੍ਹਿਆਂ ਤੇ ਏਸੇਇੰਗ ਐਂਡ ਹਾਲਮਾਰਕਿੰਗ ਕੇਂਦਰਾਂ (AHC) ਵੱਲੋਂ ਕਵਰ ਕੀਤੇ ਗਏ 32 ਨਵੇਂ ਜ਼ਿਲ੍ਹਿਆਂ ‘ਚ ਸੋਨੇ ਦੇ ਗਹਿਣਿਆਂ ਦੀ ਹਾਲਮਾਰਕਿੰਗ ਲਾਜ਼ਮੀ ਹੋ ਜਾਵੇਗੀ। 288 ਜ਼ਿਲ੍ਹਿਆਂ ‘ਚ ਸਿਰਫ਼ 14, 18, 20, 22, 23 ਤੇ 24 ਕੈਰਟ ਵਜ਼ਨ ਦੇ ਸੋਨੇ ਦੇ ਗਹਿਣੇ ਅਤੇ ਐਂਟੀਕਵਿਟੀਜ਼ ਹੀ ਵੇਚੀਆਂ ਜਾਣਗੀਆਂ।

ਇੰਡੀਆ ਪੋਸਟ ਪੇਮੈਂਟਸ ਬੈਂਕ

ਇੰਡੀਆ ਪੋਸਟ ਪੇਮੈਂਟਸ ਬੈਂਕ (IPPB) ਨੇ ਜਾਣਕਾਰੀ ਦਿੱਤੀ ਹੈ ਕਿ ਆਧਾਰ ਇਨੇਬਲਡ ਪੇਮੈਂਟ ਸਿਸਟਮ (AEPS) ਲਈ ਜਾਰੀਕਰਤਾ ਫੀਸ 15 ਜੂਨ, 2022 ਨੂੰ ਲਾਗੂ ਕੀਤੀ ਜਾਵੇਗੀ। ਇੰਡੀਆ ਪੋਸਟ ਪੇਮੈਂਟਸ ਬੈਂਕ ਭਾਰਤੀ ਡਾਕ ਦੀ ਇਕ ਸਹਾਇਕ ਕੰਪਨੀ ਹੈ। ਹਰੇਕ ਮਹੀਨੇ ਪਹਿਲਾਂ 3 ਏਈਪੀਐੱਸ ਲੈਣ-ਦੇਣ ਮੁਫ਼ਤ ਹੋਣਗੇ, ਜਿਸ ਵਿਚ ਏਈਪੀਐੱਸ ਨਕਦ ਨਿਕਾਸੀ, ਏਈਪੀਐੱਸ ਨਕਦ ਜਮ੍ਹਾਂ ਤੇ ਏਈਪੀਐੱਸ ਮਿੰਨੀ ਸਟੇਟਮੈਂਟ ਸ਼ਾਮਲ ਹਨ।

ਐਕਸਿਸ ਬੈਂਕ

ਐਕਸਿਸ ਬੈਂਕ ਨੇ ਵੀ ਅਰਧ ਸ਼ਹਿਰੀ/ਗ੍ਰਾਮੀਣ ‘ਚ ਈਜ਼ੀ ਸੇਵਿੰਗਜ਼ ਲਈ ਔਸਤ ਮਾਸਿਕ ਬੈਲੇਂਸ ਨੂੰ 15,000 ਰੁਪਏ ਤੋਂ ਵਧਾ ਕੇ 25,000 ਰੁਪਏ ਜਾਂ 1 ਲੱਖ ਰੁਪਏ ਦੀ ਫਿਕਸਡ ਡਿਪਾਜ਼ਿਟ ਤਕ ਕਰ ਦਿੱਤਾ ਹੈ। ਇਸ ਤੋਂ ਇਲਾਵਾ ਲਿਬਰਟੀ ਸੇਵਿੰਗ ਅਕਾਊਂਟ ਲਈ ਜ਼ਰੂਰੀ ਬੈਲੇਂਸ 15,000 ਰੁਪਏ ਤੋਂ ਵਧਾ ਕੇ 25,000 ਰੁਪਏ ਕਰ ਦਿੱਤਾ ਹੈ। ਐਕਸਿਸ ਬੈਂਕ ਵੀ ਇਹ ਨਵਾਂ ਟੈਰਿਫ 1 ਜੂਨ 2022 ਤੋਂ ਲਾਗੂ ਕਰਨ ਵਾਲਾ ਹੈ।

ਗੈਸ ਸਿਲੰਡਰ

ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਗੈਸ ਸਿਲੰਡਰ ਦੀਆਂ ਕੀਮਤਾਂ ਦੀ ਵੀ ਸਮੀਖਿਆ ਕੀਤੀ ਜਾਂਦੀ ਹੈ। ਇਸ ਲਈ 1 ਜੂਨ ਤੋਂ ਰਸੋਈ ਗੈਸ ਸਿਲੰਡਰ ਦੀ ਕੀਮਤ ‘ਚ ਵਾਧਾ, ਕਟੌਤੀ ਤੋਂ ਇਲਾਵਾ ਸਥਿਤੀ ਜਿਉਂ ਦੀ ਤਿਉਂ ਰਹਿਣ ਦੀ ਵੀ ਸੰਭਾਵਨਾ ਹੈ।

Leave a Reply

Your email address will not be published. Required fields are marked *