ਮਨਾਲੀ ਦੇ ਹੋਟਲ ’ਚ ਪਤਨੀ ਦੇ ‘ਦੋਸਤ’ ਨੂੰ ਮਾਰ ਕੇ ਪਤੀ ਨੇ ਕੀਤੀ ਖੁਦਕੁਸ਼ੀ

ਸ਼ਿਮਲਾ: ਹਿਮਾਚਲ ਪ੍ਰਦੇਸ਼ ਦੇ ਮਨਾਲੀ ਵਿਚਲੇ ਹੋਟਲ ਵਿੱਚ ਪਤੀ ਨੇ ਆਪਣੀ ਪਤਨੀ ਦੇ ਦੋਸਤ ਦਾ ਕਤਲ ਕਰਨ ਤੋਂ ਬਾਅਦ ਕਥਿਤ ਤੌਰ ‘ਤੇ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਪਤੀ ਵੱਲੋਂ ਚਲਾਈ ਗੋਲੀ ’ਚ ਪਤਨੀ ਵੀ ਗੰਭੀਰ ਜ਼ਖ਼ਮੀ ਹੋ ਗਈ। ਕੁੱਲੂ ਦੇ ਐੱਸਪੀ ਗੁਰਦੇਵ ਸ਼ਰਮਾ ਨੇ ਦੱਸਿਆ ਕਿ ਦਿੱਲੀ ਦੀਆਂ ਦੋ ਔਰਤਾਂ, ਜਿਨ੍ਹਾਂ ਵਿੱਚੋਂ ਇੱਕ ਵਿਆਹੁਤਾ ਹੈ, ਮਨਾਲੀ ਦੇ ਹੋਟਲ ਵਿੱਚ ਰੁਕੀਆਂ ਹੋਈਆਂ ਸਨ। ਉਨ੍ਹਾਂ ਨੇ ਵੀਰਵਾਰ ਰਾਤ ਸੰਨੀ ਨਾਂ ਦੇ ਦੋਸਤ, ਜੋ ਗੁੜਗਾਉਂ ਦਾ ਸੀ, ਨੂੰ ਕਮਰੇ ‘ਚ ਬੁਲਾਇਆ ਸੀ। ਅਗਲੀ ਸਵੇਰ ਵਿਆਹੁਤਾ ਦਾ ਪਤੀ ਹੋਟਲ ਪਹੁੰਚਿਆ ਅਤੇ ਆਪਣੀ ਪਤਨੀ ਨੂੰ ਸੰਨੀ ਨਾਲ ਦੇਖ ਕੇ ਸੰਨੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ| ਔਰਤ ਮੁਤਾਬਕ ਉਸ ਦੇ ਪਤੀ ਨੇ ਸੰਨੀ ਦਾ ਕਤਲ ਕਰਨ ਤੋਂ ਬਾਅਦ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਫੋਰੈਂਸਿਕ ਟੀਮ ਨੂੰ ਮੌਕੇ ‘ਤੇ ਬੁਲਾਇਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮੁੱਢਲੀ ਜਾਂਚ ਦੌਰਾਨ ਅਪਰਾਧ ਵਿੱਚ ਔਰਤਾਂ ਦੀ ਕੋਈ ਭੂਮਿਕਾ ਨਜ਼ਰ ਨਹੀਂ ਆ ਰਹੀ।

Leave a Reply

Your email address will not be published. Required fields are marked *