ਦੋ ਬੱਚਿਆਂ ਸਣੇ ਪਰਿਵਾਰ ਦੇ 5 ਜੀਆਂ ਨੇ ‘ਖ਼ੁਦਕੁਸ਼ੀ’ ਕੀਤੀ

ਤਿਰੂਵਨੰਤਪੁਰਮ: ਨੇੜਲੇ ਕਾਲੰਬਲਮ ਵਿੱਚ ਅੱਜ ਸਵੇਰੇ ਦੋ ਨਾਬਾਲਗ ਬੱਚਿਆਂ ਸਮੇਤ ਪਰਿਵਾਰ ਦੇ ਪੰਜ ਮੈਂਬਰ ਘਰ ਵਿੱਚ ਮ੍ਰਿਤ ਮਿਲੇ। ਘਰ ਦਾ ਮਾਲਕ ਜਿੱਥੇ ਕਮਰੇ ਵਿੱਚ ਲਟਕਦਾ ਮਿਲਿਆ, ਉੱਥੇ ਬਾਕੀ ਚਾਰ ਮੈਂਬਰਾਂ ਦੀਆਂ ਲਾਸ਼ਾਂ ਜ਼ਮੀਨ ’ਤੇ ਪਈਆਂ ਸਨ। ਇਨ੍ਹਾਂ ਨੇ ਕੋਈ ਜ਼ਹਿਰੀਲੀ ਚੀਜ਼ ਖਾ ਲਈ। ਮ੍ਰਿਤਕਾਂ ਵਿੱਚ ਘਰ ਦਾ ਮਾਲਕ, ਉਸ ਦੀ ਪਤਨੀ ਅਤੇ ਦੋ ਬੱਚਿਆਂ ਤੋਂ ਇਲਾਵਾ ਪਰਿਵਾਰ ਦੀ ਇੱਕ ਹੋਰ ਔਰਤ ਰਿਸ਼ਤੇਦਾਰ ਵੀ ਸ਼ਾਮਲ ਹੈ। ਪੁਲੀਸ ਮੁਤਾਬਕ ਮੌਕਾ-ਏ-ਵਾਰਦਾਤ ਤੋਂ ਮਾਮਲਾ ਖ਼ੁਦਕੁਸ਼ੀ ਦਾ ਲੱਗਦਾ ਹੈ ਕਿਉਂਕਿ ਪਰਿਵਾਰ ਕੁਝ ਆਰਥਿਕ ਤੌਰ ’ਤੇ ਤੰਗ ਸੀ।

Leave a Reply

Your email address will not be published. Required fields are marked *