ਮਹਾਰਾਸ਼ਟਰ: ਸ਼ਿੰਦੇ ਦੀ ਅਗਵਾਈ ਹੇਠਲੇ ਸ਼ਿਵ ਸੈਨਾ ਧੜੇ ਨੇ ਵਿਧਾਨ ਭਵਨ ’ਚ ਵਿਧਾਇਕ ਦਲ ਦੇ ਦਫ਼ਤਰ ਨੂੰ ਸੀਲ ਕੀਤਾ

ਮਹਾਰਾਸ਼ਟਰ: ਸ਼ਿੰਦੇ ਦੀ ਅਗਵਾਈ ਹੇਠਲੇ ਸ਼ਿਵ ਸੈਨਾ ਧੜੇ ਨੇ ਵਿਧਾਨ ਭਵਨ ’ਚ ਵਿਧਾਇਕ ਦਲ ਦੇ ਦਫ਼ਤਰ ਨੂੰ ਸੀਲ ਕੀਤਾ

ਮੁੰਬਈ: ਮਹਾਰਾਸ਼ਟਰ ਵਿਧਾਨ ਸਭਾ ਦੇ ਅੱਜ ਤੋਂ ਸ਼ੁਰੂ ਹੋ ਰਹੇ ਦੋ ਦਿਨਾਂ ਵਿਸ਼ੇਸ਼ ਸੈਸ਼ਨ ਤੋਂ ਪਹਿਲਾਂ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੇ ਸ਼ਿਵ ਸੈਨਾ ਧੜੇ ਨੇ ਇਥੇ ਵਿਧਾਨ ਭਵਨ ਸਥਿਤ ਵਿਧਾਇਕ ਦਲ ਦੇ ਦਫ਼ਤਰ ਨੂੰ ਸੀਲ ਕਰ ਦਿੱਤਾ ਹੈ। ਵਿਧਾਨ ਭਵਨ ‘ਚ ਸ਼ਿਵ ਸੈਨਾ ਵਿਧਾਇਕ ਦਲ ਦੇ ਦਫ਼ਤਰ ਦੇ ਬੰਦ ਦਰਵਾਜ਼ਿਆਂ ‘ਤੇ ਪਲਾਸਟਿਕ ਦੀ ਟੇਪ ਵਾਲਾ ਸਫ਼ੈਦ ਕਾਗਜ਼ ਚਿਪਕਾਇਆ ਗਿਆ ਹੈ, ਜਿਸ ‘ਤੇ ਮਰਾਠੀ ਭਾਸ਼ਾ ‘ਚ ਸੰਦੇਸ਼ ਲਿਖਿਆ ਹੈ, ‘ਸ਼ਿਵ ਸੈਨਾ ਵਿਧਾਇਕ ਦਲ ਦੇ ਨਿਰਦੇਸ਼ਾਂ ਅਨੁਸਾਰ ਦਫ਼ਤਰ ਬੰਦ ਹੈ’। ਮਹਾਰਾਸ਼ਟਰ ਵਿੱਚ ਨਵੇਂ ਚੁਣੇ ਗਏ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਅਗਵਾਈ ਵਿੱਚ ਭਾਜਪਾ ਸਮਰਥਨ ਨਾਲ ਬਣੀ ਨਵੀਂ ਸਰਕਾਰ 4 ਜੁਲਾਈ ਨੂੰ ਵਿਸ਼ੇਸ਼ ਸੈਸ਼ਨ ਵਿੱਚ ਬਹੁਮਤ ਸਾਬਤ ਕਰੇਗੀ।

Leave a Reply

Your email address will not be published. Required fields are marked *