ਕੌਮੀ ਖੁਰਾਕ ਸੁਰੱਖਿਆ ਕਾਨੂੰਨ ਲਾਗੂ ਕਰਨ ’ਚ ਪੰਜਾਬ 16ਵੇਂ ਸਥਾਨ ’ਤੇ, ਉੜੀਸਾ ਦਾ ਨੰਬਰ ਪਹਿਲਾ

ਨਵੀਂ ਦਿੱਲੀ: ਰਾਸ਼ਨ ਡਿਪੂਆਂ ਕੌਮੀ ਖੁਰਾਕ ਸੁਰੱਖਿਆ ਕਾਨੂੰਨ (ਐੱਨਐੱਫਐੱਸਏ) ਨੂੰ ਲਾਗੂ ਕਰਨ ਵਾਲੇ ਰਾਜਾਂ ਦੀ ਰੈਂਕਿੰਗ ਵਿਚ ਉੜੀਸਾ ਸਿਖ਼ਰ ‘ਤੇ ਹੈ। ਇਸ ਤੋਂ ਬਾਅਦ ਉੱਤਰ ਪ੍ਰਦੇਸ਼ ਅਤੇ ਆਂਧਰਾ ਪ੍ਰਦੇਸ਼ ਦਾ ਨੰਬਰ ਆਉਂਦਾ ਹੈ, ਜਦ ਕਿ ਪੰਜਾਬ ਦਾ ਸਥਾਨ 16ਵਾਂ ਹੈ। ਕੇਂਦਰੀ ਖੁਰਾਕ ਅਤੇ ਖਪਤਕਾਰ ਮਾਮਲਿਆਂ ਦੇ ਮੰਤਰੀ ਪੀਯੂਸ਼ ਗੋਇਲ ਨੇ ਇੱਥੇ ਭਾਰਤ ਵਿੱਚ ਖੁਰਾਕ ਸੁਰੱਖਿਆ ਤੇ ਪੋਸ਼ਣ ਬਾਰੇ ਰਾਜਾਂ ਦੇ ਖੁਰਾਕ ਮੰਤਰੀਆਂ ਦੀ ਕਾਨਫਰੰਸ ਦੌਰਾਨ ਐੱਨਐੱਫਐੱਸਏ-2022 ਲਈ ਰਾਜਾਂ ਦਾ ਦਰਜਾਬੰਦੀ ਜਾਰੀ ਕੀਤੀ। ਵਿਸ਼ੇਸ਼ ਸ਼੍ਰੇਣੀ ਦੇ ਰਾਜਾਂ (ਉੱਤਰ-ਪੂਰਬੀ ਰਾਜ, ਹਿਮਾਲਿਆ ਰਾਜ ਅਤੇ ਟਾਪੂ ਰਾਜ) ਵਿੱਚੋਂ ਤ੍ਰਿਪੁਰਾ ਪਹਿਲੇ ਸਥਾਨ ‘ਤੇ ਰਿਹਾ। ਇਸ ਤੋਂ ਬਾਅਦ ਕ੍ਰਮਵਾਰ ਹਿਮਾਚਲ ਪ੍ਰਦੇਸ਼ ਅਤੇ ਸਿੱਕਮ ਦਾ ਨੰਬਰ ਆਉਂਦਾ ਹੈ। ਰੈਂਕਿੰਗ ਅਨੁਸਾਰ ਉੜੀਸਾ 0.836 ਅੰਕਾਂ ਨਾਲ ਪਹਿਲੇ ਸਥਾਨ ‘ਤੇ ਰਿਹਾ। ਇਸ ਤੋਂ ਬਾਅਦ ਉੱਤਰ ਪ੍ਰਦੇਸ਼ (0.797 ਅੰਕ) ਅਤੇ ਆਂਧਰਾ ਪ੍ਰਦੇਸ਼ (0.794) ਹਨ। ਇਸ ਸੂਚੀ ‘ਚ ਗੁਜਰਾਤ ਚੌਥੇ ਨੰਬਰ ‘ਤੇ ਹੈ। ਇਸ ਤੋਂ ਬਾਅਦ ਸੂਚੀ ਵਿੱਚ ਸ਼ਾਮਲ ਹੋਰ ਰਾਜਾਂ ਵਿੱਚ ਦਾਦਰ ਅਤੇ ਨਗਰ ਹਵੇਲੀ, ਦਮਨ, ਮੱਧ ਪ੍ਰਦੇਸ਼, ਬਿਹਾਰ, ਕਰਨਾਟਕ, ਤਾਮਿਲਨਾਡੂ ਅਤੇ ਝਾਰਖੰਡ ਸ਼ਾਮਲ ਹਨ। ਕੇਰਲ ਦੀ ਰੈਂਕਿੰਗ 11ਵੀਂ ਹੈ। ਤਿਲੰਗਾਨਾ 12ਵੇਂ, ਮਹਾਰਾਸ਼ਟਰ 13ਵੇਂ, ਪੱਛਮੀ ਬੰਗਾਲ 14ਵੇਂ ਅਤੇ ਰਾਜਸਥਾਨ 15ਵੇਂ ਸਥਾਨ ‘ਤੇ ਹਨ। ਪੰਜਾਬ 16ਵੇਂ ਸਥਾਨ ‘ਤੇ ਹੈ। ਪੰਜਾਬ ਤੋਂ ਬਾਅਦ ਹਰਿਆਣਾ, ਛੱਤੀਸਗੜ੍ਹ ਅਤੇ ਗੋਆ ਦਾ ਨੰਬਰ ਆਉਂਦਾ ਹੈ।

Leave a Reply

Your email address will not be published. Required fields are marked *