ਝਾਰਖੰਡ: ਮੋਦੀ ਨੇ ਦਿਓਗੜ੍ਹ ਵਿੱਚ ਹਵਾਈ ਅੱਡੇ ਦਾ ਉਦਘਾਟਨ ਕੀਤਾ

ਦਿਓਗੜ੍ਹ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਥੇ 657 ਏਕੜ ਰਕਬੇ ਵਿੱਚ ਉਸਾਰੇ ਗਏ ਹਵਾਈ ਅੱਡੇ ਦਾ ਮੰਗਲਵਾਰ ਨੂੰ ਉਦਘਾਟਨ ਕੀਤਾ। ਇਸ ਹਵਾਈ ਅੱਡੇ ਦੇ ਨਿਰਮਾਣ ’ਤੇ 401 ਕਰੋੜ ਰੁਪਏ ਦੀ ਲਾਗਤ ਆਈ ਹੈ। ਇਸ ਮੌਕੇ ਸ੍ਰੀ ਮੋਦੀ ਨੇ ਦਿਓਗੜ੍ਹ-ਕੋਲਕਾਤਾ ਇੰਡੀਗੋ ਉਡਾਣ ਨੂੰ ਵੀ ਰਵਾਨਾ ਕੀਤਾ। ਇਸ ਹਵਾਈ ਅੱਡੇ ਦੀ ਪੱਟੀ 2500 ਮੀਟਰ ਲੰਬੀ ਹੈ ਜਿਸ ਉੱਤੇ ਏਅਰਬੱਸ ਏ-320 ਵਰਗੇ ਜਹਾਜ਼ ਉਤਰ ਵੀ ਸਕਦੇ ਹਨ ਤੇ ਉਡਾਣ ਵੀ ਭਰ ਸਕਦੇ ਹਨ। ਸਮਾਗਮ ਮੌਕੇ ਹਾਜ਼ਰ ਸ਼ਹਿਰ ਹਵਾਬਾਜ਼ੀ ਮੰਤਰੀ ਸ੍ਰੀ ਸਿੰਧੀਆ ਨੇ ਕਿਹਾ ਕਿ ਅਗਲੇ ਕੁਝ ਦਿਨਾਂ ਵਿੱਚ ਇਸ ਹਵਾਈ ਅੱਡੇ ਨੂੰ ਰਾਂਚੀ, ਪਟਨਾ ਦੇ ਦਿੱਲੀ ਨਾਲ ਜੋੜਿਆ ਜਾਵੇਗਾ। ਦੱਸਣਯੋਗ ਹੈ ਕਿ ਦਿਓਗੜ੍ਹ ਹਵਾਈ ਅੱਡੇ ਦਾ ਨੀਂਹ ਪੱਥਰ ਸ੍ਰੀ ਮੋਦੀ ਨੇ 25 ਮਈ 2018 ਨੂੰ ਰੱਖਿਆ ਸੀ। ਇਸੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੋਕਾਰੋ-ਅੰਗੁਲ ਗੈਸ ਪਾਈਪਲਾਈਨ ਵੀ ਲਾਂਚ ਕੀਤੀ ਜਿਸ ਨਾਲ ਝਾਰਖੰਡ ਤੇ ਉੜੀਸਾ ਦੇ 11 ਜ਼ਿਲ੍ਹਿਆਂ ਦੇ ਲੋਕਾਂ ਨੂੰ ਫਾਇਦਾ ਮਿਲੇਗਾ। ਇਸ ਤਰ੍ਹਾਂ ਸ੍ਰੀ ਮੋਦੀ ਨੇ ਝਾਰਖੰਡ ਵਿੱਚ ਕੁੱਲ 16,800 ਕਰੋੜ ਦੀ ਲਾਗਤ ਵਾਲੇ ਪ੍ਰਾਜੈਕਟਾਂ ਦੇ ਨੀਂਹ ਪੱਥਰ ਰਖੇ ਤੇ ਉਦਘਾਟਨ ਕੀਤੇ।

Leave a Reply

Your email address will not be published. Required fields are marked *