ਸਿੱਖ ਨਸਲਕੁਸ਼ੀ: ਐੱਸਆਈਟੀ ਨੇ ਕਾਨਪੁਰ ’ਚ 4 ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ

ਕਾਨਪੁਰ (ਯੂਪੀ) : ਨਸਲਕੁਸ਼ੀ  ਨਾਲ ਜੁੜੇ 1984 ਦੇ ਮਾਮਲਿਆਂ ਦੀ ‘ਜਾਂਚ’ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਨੇ ਚਾਰ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਕਥਿਤ ਤੌਰ ‘ਤੇ ਕਤਲੇਆਮ ਦੌਰਾਨ ਘਰ ਨੂੰ ਅੱਗ ਲਾਉਣ ਵਾਲੀ ਭੀੜ ਦਾ ਹਿੱਸਾ ਸਨ। 1984 ਵਿੱਚ ਕਾਨਪੁਰ ਵਿੱਚ ਹੋਏ ਸਿੱਖ ਕਤਲੇਆਮ ਵਿੱਚ ਕੁੱਲ 127 ਲੋਕ ਮਾਰੇ ਗਏ ਸਨ। ਐੱਸਆਈਟੀ ਨੇ ਹੁਣ ਤੱਕ 19 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉੱਤਰ ਪ੍ਰਦੇਸ਼ ਸਰਕਾਰ ਨੇ ਕਤਲੇਆਮ ਨਾਲ ਸਬੰਧਤ ਮਾਮਲਿਆਂ ਦੀ ਮੁੜ ਜਾਂਚ ਲਈ ਤਿੰਨ ਸਾਲ ਪਹਿਲਾਂ ਐੱਸਆਈਟੀ ਕਾਇਮ ਕੀਤੀ ਸੀ। ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਰਾਜਨ ਲਾਲ ਪਾਂਡੇ (85), ਧੀਰੇਂਦਰ ਕੁਮਾਰ ਤਿਵਾੜੀ (70), ਦੀਪਕ (70) ਅਤੇ ਕੈਲਾਸ਼ ਪਾਲ (70) ਵਜੋਂ ਹੋਈ ਹੈ।

Leave a Reply

Your email address will not be published. Required fields are marked *