ਦਿੱਲੀ ਵਿੱਚ ਪੁਲੀਸ ਮੁਲਾਜ਼ਮ ਨੇ ਸਾਥੀਆਂ ਨੂੰ ਗੋਲੀ ਮਾਰੀ; ਤਿੰਨ ਹਲਾਕ

ਨਵੀਂ ਦਿੱਲੀ : ਇੱਥੇ ਹੈਦਰਪੁਰ ਵਾਟਰ ਟਰੀਟਮੈਂਟ ਪਲਾਂਟ ’ਤੇ ਤਾਇਨਾਤ ਪੁਲੀਸ ਮੁਲਾਜ਼ਮ ਨੇ ਆਪਣੇ ਤਿੰਨ ਸਾਥੀਆਂ ਨੂੰ ਗੋਲੀ ਮਾਰ ਕੇ ਹਲਾਕ ਕਰ ਦਿੱਤਾ। ਮੁਲਜ਼ਮ, ਜਿਸ ਦੀ ਪਛਾਣ ਪ੍ਰਬੀਨ ਰਾੲੇ (32) ਵਜੋਂ ਹੋਈ ਹੈ, ਨੇ ਮਗਰੋਂ ਆਤਮ-ਸਮਰਪਣ ਕਰ ਦਿੱਤਾ। ਮੁਲਜ਼ਮ ਅਤੇ ਮਾਰੇ ਗਏ ਤਿੰਨੋਂ ਜਵਾਨ ਸਿੱਕਿਮ ਪੁਲੀਸ ਨਾਲ ਸਬੰਧਿਤ ਹਨ, ਜਿਨ੍ਹਾਂ ਨੂੰ ਭਾਰਤੀ ਰਿਜ਼ਰਵ ਬਟਾਲੀਅਨ (ਆਈਆਰਬੀ) ਦੇ ਹਿੱਸੇ ਵਜੋਂ ਪਲਾਂਟ ਦੀ ਸੁਰੱਖਿਆ ਲਈ ਤਾਇਨਾਤ ਕੀਤਾ ਹੋਇਆ ਸੀ। ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਬਾਅਦ ਦੁਪਹਿਰ ਤਿੰਨ ਵਜੇ ਦੇ ਕਰੀਬ ਪਲਾਂਟ ਵਿੱਚ ਗੋਲੀ ਚੱਲਣ ਬਾਰੇ ਸੂਚਨਾ ਮਿਲੀ ਸੀ। ਉਨ੍ਹਾਂ ਦੱਸਿਆ, ‘‘ਮੌਕੇ ’ਤੇ ਪੁੱਜੇ ਤਾਂ ਸਿੱਕਿਮ ਪੁਲੀਸ ਨਾਲ ਸਬੰਧਿਤ ਤਿੰਨ ਜਵਾਨਾਂ ਨੂੰ ਗੋਲੀ ਲੱਗੀ ਹੋਈ ਸੀ। ਇਨ੍ਹਾਂ ਵਿੱਚੋਂ ਦੋ ਮੌਕੇ ’ਤੇ ਦਮ ਤੋੜ ਚੁੱਕੇ ਸਨ, ਜਦੋਂਕਿ ਇੱਕ ਗੰਭੀਰ ਜ਼ਖ਼ਮੀ ਸੀ, ਜਿਸ ਨੂੰ ਬੀਐੱਸਏ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।’’ ਅਧਿਕਾਰੀ ਮੁਤਾਬਕ, ਮੁਲਜ਼ਮ ਨੇ ਸਮੇਂਪੁਰ ਬਾਦਲੀ ਪੁਲੀਸ ਸਟੇਸ਼ਨ ਵਿੱਚ ਆਤਮ-ਸਮਰਪਣ ਕਰ ਦਿੱਤਾ।

Leave a Reply

Your email address will not be published. Required fields are marked *