ਪ੍ਰੇਮ ਪ੍ਰਸਤਾਵ ਠੁਕਰਾਏ ਜਾਣ ਤੋਂ ਬਾਅਦ ਨਾਰਾਜ਼ ਨੌਜਵਾਨ ਨੇ ਕੁੜੀ ‘ਤੇ ਚਲਾਈਆਂ ਗੋਲੀਆਂ

ਨਵੀਂ ਦਿੱਲੀ: ਪੂਰਬੀ ਦਿੱਲੀ ਦੇ ਵਿਸ਼ਵਾਸ ਨਗਰ ਵਿਚ ਪ੍ਰੇਮ ਪ੍ਰਸਤਾਵ ਠੁਕਰਾਏ ਜਾਣ ਤੋਂ ਨਾਰਾਜ਼ 24 ਸਾਲਾ ਵਿਅਕਤੀ ਨੂੰ ਇਕ ਔਰਤ ‘ਤੇ ਗੋਲੀਆਂ ਚਲਾਉਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਦੀ ਡਿਪਟੀ ਕਮਿਸ਼ਨਰ (ਉੱਤਰ-ਪੱਛਮੀ) ਊਸ਼ਾ ਰੰਗਨਾਨੀ ਨੇ ਸ਼ੁੱਕਰਵਾਰ ਨੂੰ ਕਿਹਾ,”ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਦੇ ਲੋਨੀ ਦਾ ਰਹਿਣ ਵਾਲਾ ਦੋਸ਼ੀ ਦੀਪਕ ਭਾਟੀ ਪੀੜਤਾ ਨੂੰ ਇਕਤਰਫਾ ਪਿਆਰ ਕਰਦਾ ਸੀ ਪਰ ਉਹ ਉਸ ਨੂੰ ਨਜ਼ਰਅੰਦਾਜ਼ ਕਰ ਰਹੀ ਸੀ।” ਪੁਲਸ ਨੇ ਦੱਸਿਆ ਕਿ ਭਾਟੀ ਨੇ ਉੱਤਰ ਪੱਛਮੀ ਦਿੱਲੀ ਦੇ ਮੁਖਰਜੀ ਨਗਰ ‘ਚ ਵੀਰਵਾਰ ਨੂੰ ਇਕ 21 ਸਾਲਾ ਔਰਤ ‘ਤੇ ਗੋਲੀਆਂ ਚਲਾਈਆਂ ਅਤੇ ਫਿਰ ਉਹ ਮੌਕੇ ਤੋਂ ਫਰਾਰ ਹੋ ਗਈ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਔਰਤ ਨੂੰ ਦੋ ਗੋਲੀਆਂ ਲੱਗੀਆਂ ਹਨ ਅਤੇ ਉਸ ਦਾ ਹਿੰਦੂ ਰਾਓ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ।

ਰੰਗਨਾਨੀ ਨੇ ਦੱਸਿਆ ਕਿ ਜਾਂਚ ਦੌਰਾਨ ਪੁਲਸ ਨੂੰ ਭਾਟੀ ਦੇ ਲੋਨੀ ਸਥਿਤ ਰਾਜਪੁਰੀ ਕਾਲੋਨੀ ਨੇੜੇ ਹੋਣ ਬਾਰੇ ਪਤਾ ਲੱਗਾ। ਇਸ ਤੋਂ ਬਾਅਦ ਉਹ ਆਪਣੇ ਮੋਟਰਸਾਈਕਲ ‘ਤੇ ਫਰਾਰ ਹੋ ਗਿਆ ਅਤੇ ਵਾਰ-ਵਾਰ ਆਪਣੀ ਜਗ੍ਹਾ ਬਦਲਦਾ ਰਿਹਾ। ਪੁਲਸ ਨੇ ਉਸ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਪਰ ਉਹ ਸ਼ਾਹਦਰਾ, ਕ੍ਰਿਸ਼ਨਾ ਨਗਰ, ਭੋਲਾਨਾਥ ਨਗਰ ਅਤੇ ਦਿਲਸ਼ਾਦ ਗਾਰਡਨ ਵਿਚ ਵਾਰ-ਵਾਰ ਆਪਣਾ ਟਿਕਾਣਾ ਬਦਲਦਾ ਰਿਹਾ। ਬਾਅਦ ਵਿਚ ਉਸ ਨੂੰ ਵਿਸ਼ਵਾਸ ਨਗਰ ਤੋਂ ਕਾਬੂ ਕੀਤਾ ਗਿਆ। ਉਸ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਭਾਟੀ ਨੇ ਦੱਸਿਆ ਕਿ ਉਹ ਪੀੜਤਾ ਨੂੰ ਇਕਤਰਫਾ ਪਿਆਰ ਕਰਦਾ ਸੀ ਪਰ ਉਹ ਉਸ ਨੂੰ ਨਜ਼ਰਅੰਦਾਜ਼ ਕਰ ਰਹੀ ਸੀ। ਭਾਟੀ ਇਕ ਪੇਪਰ ਫੈਕਟਰੀ ‘ਚ ਕੰਮ ਕਰਦਾ ਹੈ। ਪੁਲਸ ਨੇ ਦੱਸਿਆ ਕਿ ਉਹ ਔਰਤ ਦੀ ਅਣਦੇਖੀ ਤੋਂ ਖੁਸ਼ ਨਹੀਂ ਸੀ ਅਤੇ ਇਸ ਤੋਂ ਗੁੱਸੇ ‘ਚ ਆ ਕੇ ਉਸ ਨੇ ਉਸ ‘ਤੇ ਹਮਲਾ ਕਰ ਦਿੱਤਾ। ਵਾਰਦਾਤ ਵਿੱਚ ਵਰਤਿਆ ਹਥਿਆਰ ਬਰਾਮਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *