ਬੰਦੀ ਸਿੰਘਾਂ ਦੀ ਰਿਹਾਈ ਲਈ ਸਮੁੱਚੇ ਸੰਤ ਸਮਾਜ ਨੂੰ ਸਹਿਯੋਗ ਦੇਣ ਲਈ ਕੀਤੀ ਅਪੀਲ : ਸਰਨਾ

ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਸਮੁੱਚੀ ਸਿੱਖ ਜਥੇਬੰਦੀਆ ਤੇ ਸੰਤ ਸਮਾਜ ਨੂੰ ਪੂਰਨ ਸਹਿਯੋਗ ਦੇਣ ਲਈ ਅਪੀਲ ਕੀਤੀ ਹੈ। ਸਰਨਾ ਨੇ ਕਿਹਾ ਕਿ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਰਾਖੀ ਲਈ ਹਮੇਸ਼ਾਂ ਵੱਖ-ਵੱਖ ਖੇਤਰਾਂ ਵਿੱਚ ਸੇਵਾਵਾਂ ਦੇ ਰਹੀਆਂ ਜੱਥੇਬੰਦੀਆਂ ਅਤੇ ਸੰਤ ਸਮਾਜ ਨੇ ਹਮੇਸ਼ਾਂ ਵੱਧ ਚੜ੍ਹ ਕੇ ਹਿੱਸਾ ਪਾਇਆ ਹੈ।

ਅਜੌਕੇ ਹਲਾਤਾਂ ਵਿੱਚ ਜਿੱਥੇ ਸੂਬੇ ਦੀ ਸਰਕਾਰ ਅਤੇ ਭਾਰਤ ਦੀ ਸਰਕਾਰ ਸਿੱਖਾਂ ਦੀਆਂ ਮੰਗਾਂ ਨੂੰ ਲੈਕੇ ਸੰਜੀਦਗੀ ਨਹੀਂ ਦਿਖਾ ਰਹੀਆਂ ਇਨਾਂ ਹਲਾਤਾਂ ਵਿੱਚ ਸਾਨੂੰ ਆਪਸੀ ਮਣ ਮੁਟਾਵ ਨੂੰ ਛੱਡ ਕੇ ਅਪਨੇ ਏਕੇ ਦਾ ਉਧਾਰਨ ਦੇਣਾ ਚਾਹੀਦਾ ਹੈ। ਕਿਸਾਨ ਮੋਰਚੇ ਵਿੱਚ ਜਿੱਸ ਤਰ੍ਹਾਂ ਆਪ ਸਾਰਿਆ ਦਾ ਆਪਸੀ ਸਹਿਯੋਗ ਵੇਖਣ ਦਾ ਮਾਣ ਪ੍ਰਾਪਤ ਹੋਇਆ ਸੀ ਓਸੇ ਤਰ੍ਹਾਂ ਇਹਨਾਂ ਬੰਦੀ ਸਿੰਘਾ ਦੀ ਰਿਹਾਈ ਲਈ ਸਮੁੱਚੇ ਰੂਪ ਵਿੱਚ ਸਾਹਮਣੇ ਆ ਕੇ ਇੱਕ ਨਵੀਂ ਸ਼ੁਰੁਆਤ ਕੀਤੀ ਜਾਵੇ। ਜਿਸ ਤੇ ਰਹਿੰਦੀ ਦੁਨੀਆ ਤਕ ਭਾਈਚਾਰੇ ਦੀ ਮਿਸਾਲ ਕਇਮ ਰਿਹ ਸਕੇ। ਸਰਨਾ ਨੇ ਕਿਹਾ ਕਿ ਸਾਨੂੰ ਪੂਰੀ ਉਮੀਦ ਹੈ ਕਿ ਆਪ ਸਾਰੇ ਸਾਡੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਅਪਣੀ ਅਵਾਜ਼ ਏਕਤਾ ਅਤੇ ਅਖੰਡਤਾ ਨਾਲ ਬੁਲੰਦ ਕਰੋਗੇ।

Leave a Reply

Your email address will not be published. Required fields are marked *