ਆਧਾਰ ਨਾਲ ਜੁੜੇਗਾ ਵੋਟਰ ਕਾਰਡ, ਇਸ ਤਾਰੀਖ਼ ਤੋਂ ਸ਼ੁਰੂ ਹੋਵੇਗੀ ਦੇਸ਼ ਭਰ ਵਿਚ ਮੁਹਿੰਮ

ਨਵੀਂ ਦਿੱਲੀ : ਸਰਕਾਰ ਨੇ ਆਧਾਰ ਕਾਰਡ ਨੂੰ ਵੋਟਰ ਆਈਡੀ ਕਾਰਡ ਨਾਲ ਲਿੰਕ ਕਰਨ ਲਈ ਨਿਯਮ ਜਾਰੀ ਕੀਤੇ ਹਨ। ਵੋਟਰਾਂ ਲਈ ਆਧਾਰ ਦੇ ਵੇਰਵਿਆਂ ਨੂੰ ਸਾਂਝਾ ਕਰਨਾ ਉਨ੍ਹਾਂ ਦੀ ਮਰਜ਼ੀ ਨਾਲ ਹੋਵੇਗਾ, ਪਰ ਜਿਨ੍ਹਾਂ ਨੇ ਅਜਿਹਾ ਨਹੀਂ ਕੀਤਾ ਉਨ੍ਹਾਂ ਨੂੰ ਲੋੜੀਂਦੇ ਕਾਰਨ ਦੇਣੇ ਹੋਣਗੇ। ਚੋਣ ਕਮਿਸ਼ਨ ਨਾਲ ਚਰਚਾ ਤੋਂ ਬਾਅਦ ਕਾਨੂੰਨ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਨੋਟੀਫਿਕੇਸ਼ਨ ਜਾਰੀ ਕੀਤਾ। ਇਸ ਨਾਲ ਪਿਛਲੇ ਸਾਲ ਪਾਸ ਕੀਤੇ ਗਏ ਚੋਣ ਸੁਧਾਰਾਂ ਨੂੰ ਲਾਗੂ ਕਰਨਾ ਸ਼ੁਰੂ ਹੋ ਗਿਆ।

ਜੇ ਕੋਈ ਆਧਾਰ ਨਹੀਂ ਹੈ ਤਾਂ ਕੀ ਹੋਵੇਗਾ?

ਆਧਾਰ ਨੰਬਰ ਦੀ ਉਪਲਬਧਤਾ ਨਾ ਹੋਣ ਦੀ ਸੂਰਤ ਵਿੱਚ, ਵੋਟਰ ਆਈਡੀ ਦੀ ਤਸਦੀਕ ਲਈ 11 ਵਿਕਲਪਿਕ ਦਸਤਾਵੇਜ਼ਾਂ ਵਿੱਚੋਂ ਕੋਈ ਵੀ ਇੱਕ ਪ੍ਰਦਾਨ ਕੀਤਾ ਜਾ ਸਕਦਾ ਹੈ। ਇਨ੍ਹਾਂ ਵਿੱਚ ਸਮਾਜਿਕ ਨਿਆਂ ਮੰਤਰਾਲੇ ਦੁਆਰਾ MGNREGS ਜੌਬ ਕਾਰਡ, ਫੋਟੋ ਵਾਲੀ ਬੈਂਕ ਪਾਸਬੁੱਕ, ਡਰਾਈਵਿੰਗ ਲਾਇਸੈਂਸ, ਪੈਨ, ਭਾਰਤੀ ਪਾਸਪੋਰਟ, ਸਿਹਤ ਬੀਮਾ ਸਮਾਰਟ ਕਾਰਡ, ਪੈਨਸ਼ਨ ਦਸਤਾਵੇਜ਼, ਸਰਕਾਰੀ ਸੇਵਾ ਪਛਾਣ ਪੱਤਰ, ਸੰਸਦ ਮੈਂਬਰਾਂ, ਵਿਧਾਇਕਾਂ ਅਤੇ ਵਿਧਾਨ ਪ੍ਰੀਸ਼ਦ ਦੇ ਮੈਂਬਰਾਂ ਨੂੰ ਜਾਰੀ ਕੀਤੇ ਪਛਾਣ ਪੱਤਰ ਸ਼ਾਮਲ ਹਨ।

1 ਅਗਸਤ, 2022 ਤੋਂ ਹੋਰ ਕਿਹੜੀਆਂ ਤਬਦੀਲੀਆਂ ਹੋ ਰਹੀਆਂ ਹਨ?

ਪਹਿਲੀ ਵਾਰ ਵੋਟਰ ਰਜਿਸਟ੍ਰੇਸ਼ਨ ਲਈ ਚਾਰ ਯੋਗਤਾ ਮਿਤੀਆਂ ਹੋਣਗੀਆਂ। ਹੁਣ ਤੱਕ ਸਿਰਫ਼ ਮਰਦ ਸਰਵਿਸ ਵੋਟਰ ਦੀ ਪਤਨੀ ਨੂੰ ਹੀ ਉਸੇ ਖੇਤਰ ਦੇ ਵੋਟਰ ਵਜੋਂ ਰਜਿਸਟਰ ਕਰਨ ਦੀ ਇਜਾਜ਼ਤ ਦਿੱਤੀ ਜਾਂਦੀ ਸੀ। ਬਦਲੇ ਹੋਏ ਨਿਯਮਾਂ ਅਨੁਸਾਰ, ਇਹ ਹੁਣ ਲਿੰਗ ਨਿਰਪੱਖ ਹੈ। ਯਾਨੀ ਜੇਕਰ ਪਤਨੀ ਸਰਵਿਸ ਵੋਟਰ ਹੈ ਤਾਂ ਪਤੀ ਆਪਣੇ ਇਲਾਕੇ ਦੇ ਵੋਟਰ ਵਜੋਂ ਰਜਿਸਟਰਡ ਹੋ ਸਕਦਾ ਹੈ। ਸੂਤਰਾਂ ਮੁਤਾਬਕ ਨਵੇਂ ਵੋਟਰ ਰਜਿਸਟ੍ਰੇਸ਼ਨ ਦੇ ਇਲੈਕਟ੍ਰਾਨਿਕ ਫਾਰਮਾਂ ‘ਚ ਵੀ ਆਧਾਰ ਜ਼ਰੂਰੀ ਨਹੀਂ ਹੋਵੇਗਾ। ਨਾ ਹੀ ਪਤਾ ਬਦਲਣ ਲਈ ਆਧਾਰ ਨੂੰ ਲਾਜ਼ਮੀ ਬਣਾਇਆ ਗਿਆ ਹੈ।

ਇਹ ਮਿਲੇਗਾ ਲਾਭ

ਵੋਟਰ ਕਾਰਡ ਨੂੰ ਆਧਾਰ ਨਾਲ ਜੋੜਨ ਦਾ ਜਿਹੜਾ ਵੱਡਾ ਲਾਭ ਮਿਲੇਗਾ ਉਸ ਵਿਚ ਇਕ ਵਿਅਕਤੀ ਦੋ ਥਾਵਾਂ ‘ਤੇ ਆਪਣਾ ਵੋਟਰ ਸੂਚੀ ਵਿਚ ਨਹੀਂ ਜੁੜਵਾ ਸਕੇਗਾ। ਸਾਰੇ ਪੇਂਡੂ ਖੇਤਰਾਂ ਵਿਚ ਰਹਿਣ ਵਾਲੇ ਲੋਕ ਵੱਡੀ ਸੰਖਿਆ ਵਿਚ ਕੰਮਕਾਜ ਲਈ ਸ਼ਹਿਰਾਂ ਵਿਚ ਆਉਂਦੇ ਹਨ ਅਤੇ ਸ਼ਹਿਰ ਵਿਚ ਵੀ ਵੋਟਰ ਸੂਚੀ ਵਿਚ ਆਪਣਾ ਨਾਂ ਦਰਜ ਕਰਵਾ ਲੈਂਦੇ ਹਨ। ਅਜਿਹੀ ਸਥਿਤੀ ਵਿਚ ਉਨ੍ਹਾਂ ਦੇ ਨਾਂ ਦੋ ਵੋਟਰ ਕਾਰਡ ਬਣ ਜਾਂਦੇ ਹਨ। ਇਸ ਦੇ ਨਾਲ ਹੀ ਨਾਗਰਿਕਾਂ ਦੀ ਸਹੀ ਸੰਖਿਆ ਮਿਲਣ ਨਾਲ ਯੋਜਨਾਵਾਂ ਬਣਾਉਣ ਵਿਚ ਵੀ ਅਸਾਨੀ ਹੋਵੇਗੀ।

17 ਸਾਲ ਦੀ ਉਮਰ ਵਾਲੇ ਵੀ ਕਰ ਸਕਣਗੇ ਅਪਲਾਈ

ਕੋਈ ਵੀ 17 ਸਾਲ ਤੋਂ ਜ਼ਿਆਦਾ ਉਮਰ ਦਾ ਵਿਅਕਤੀ ਹੁੰਦੇ ਹੀ ਵੋਟਰ ਸੂਚੀ ਵਿਚ ਨਾਮ ਦਰਜ ਕਰਵਾਉਣ ਲਈ ਅਰਜ਼ੀ ਦੇ ਸਕਦਾ ਹੈ। ਇਸ ਦੇ ਨਾਲ ਹੀ ਵੋਟਰ ਸੂਚੀ ਵਿਚ ਹਰ ਤਿੰਨ ਮਹੀਨੇ ਵਿਚ ਨਾਮ ਜੋੜਿਆ ਜਾ ਸਕੇਗਾ। ਵੋਟਰ ਸੂਚੀ ਵਿਚ ਨਾਮ ਦਰਜ ਕਰਵਾਉਣ ਲਈ 18 ਸਾਲ ਦੀ ਉਮਰ ਹੋਣ ਦਾ ਇੰਤਜ਼ਾਰ ਨਹੀਂ ਕਰਨਾ ਹੋਵੇਗਾ। । ਸੂਚੀ ਵਿਚ ਨਾਮ ਜੋੜਨ ਦਾ ਕੰਮ 1 ਜਨਵਰੀ, 1 ਅਪ੍ਰੈਲ, 1 ਜੁਲਾਈ ਅਤੇ 1 ਅਕਤੂਬਰ ਨੂੰ ਹੋਵੇਗਾ। ਅਰਜ਼ੀ ਦੇਣ ਵਾਲੇ ਦੀ ਉਮਰ ਇਨ੍ਹਾਂ ਤਾਰੀਖ਼ਾਂ ਵਿਚ 18 ਸਾਲ ਹੁੰਦੇ ਹੀ ਉਨ੍ਹਾਂ ਦਾ ਨਾਂ ਵੋਟਰ ਸੂਚੀ ਵਿਚ ਜੋੜ ਦਿੱਤਾ ਜਾਵੇਗਾ।

Leave a Reply

Your email address will not be published. Required fields are marked *