ਹਾਲਾਤ ਨੂੰ ਹੋਰ ਵਿਗਾੜ ਸਕਦੇ ਹਨ ਕੋਰੋਨਾ ਤੇ ਡੇਂਗੂ, 47 ਮਰੀਜ਼ ਆਏ ਪਾਜ਼ੇਟਿਵ, 6 ICU ‘ਚ ਦਾਖ਼ਲ

ਲੁਧਿਆਣਾ : ਜ਼ਿਲ੍ਹੇ ‘ਚ ਟੀਕਾਕਰਨ ਦੀ ਸਥਿਤੀ ਨੂੰ ਦੇਖਦਿਆਂ ਇਹ ਕਿਹਾ ਜਾ ਸਕਦਾ ਹੈ ਕਿ ਲੋਕਾਂ ਨੂੰ ਯਕੀਨ ਹੈ ਕਿ ਹੁਣ ਉਨ੍ਹਾਂ ‘ਤੇ ਕੋਰੋਨਾ ਦਾ ਕੋਈ ਅਸਰ ਨਹੀਂ ਹੋਵੇਗਾ ਪਰ ਮਾਹਿਰਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਜ਼ਿਲ੍ਹੇ ‘ਚ ਡੇਂਗੂ ਦਾ ਲਾਰਵਾ ਮਿਲ ਰਿਹਾ ਹੈ, ਉਸ ਨੂੰ ਦੇਖਦਿਆਂ ਇਹ ਕਿਹਾ ਜਾ ਸਕਦਾ ਹੈ ਕਿ ਸਥਿਤੀ ਕਿਸੇ ਵੀ ਸਮੇਂ ਗੰਭੀਰ ਬਣ ਸਕਦੀ ਹੈ ਕਿਉਂਕਿ ਡੇਂਗੂ ਦੇ ਨਾਲ ਕੋਰੋਨਾ ਹੋਣ ‘ਤੇ ਮਰੀਜ਼ ਦੀ ਹਾਲਤ ਖਰਾਬ ਹੋਣੀ ਯਕੀਨੀ ਹੈ। ਅਜਿਹੇ ‘ਚ ਲੋਕਾਂ ਨੂੰ ਮੱਛਰਾਂ ਤੋਂ ਬਚਾਉਣ ਲਈ ਆਪਣੇ ਘਰਾਂ ਦੇ ਆਲੇ-ਦੁਆਲੇ ਤੇ ਛੱਤਾਂ ‘ਤੇ ਮੀਂਹ ਦਾ ਨਾ ਖੜ੍ਹਾ ਹੋਣ ਦੇਣ। ਕੂਲਰਾਂ ‘ਚੋਂ ਪਾਣੀ ਕੱਢ ਦਿਓ ਅਤੇ ਸਾਫ਼-ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖੋ। ਜ਼ਿਕਰਯੋਗ ਹੈ ਕਿ ਜ਼ਿਲ੍ਹੇ ‘ਚ ਹੁਣ ਤੱਕ ਡੇਂਗੂ ਦੇ 350 ਤੋਂ ਵੱਧ ਸ਼ੱਕੀ ਮਰੀਜ਼ ਸਾਹਮਣੇ ਆ ਚੁੱਕੇ ਹਨ ਤੇ ਹਰ ਰੋਜ਼ ਡੇਂਗੂ ਦਾ ਲਾਰਵਾ ਭਰਪੂਰ ਮਾਤਰਾ ਵਿੱਚ ਪਾਇਆ ਜਾ ਰਿਹਾ ਹੈ।

ਦੂਜੇ ਪਾਸੇ ਕੋਰੋਨਾ ਦੇ ਮਾਮਲੇ ਵੀ ਦਿਨੋ-ਦਿਨ ਵਧਦੇ ਜਾ ਰਹੇ ਹਨ। ਪਿਛਲੇ 24 ਘੰਟਿਆਂ ਦੌਰਾਨ ਜ਼ਿਲ੍ਹੇ ਵਿੱਚ ਕੋਰੋਨਾ ਦੇ 47 ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ, ਜਿਨ੍ਹਾਂ ‘ਚੋਂ 38 ਜ਼ਿਲ੍ਹੇ ਦੇ ਵਸਨੀਕ ਹਨ, ਜਦੋਂ ਕਿ 9 ਮਰੀਜ਼ ਹੋਰ ਜ਼ਿਲ੍ਹਿਆਂ ਤੇ ਰਾਜਾਂ ਦੇ ਹਨ। ਸਿਹਤ ਅਧਿਕਾਰੀਆਂ ਅਨੁਸਾਰ ਜ਼ਿਲ੍ਹੇ ‘ਚ ਐਕਟਿਵ ਮਰੀਜ਼ਾਂ ਦੀ ਗਿਣਤੀ 350 ਹੋ ਗਈ ਹੈ, ਜਿਨ੍ਹਾਂ ‘ਚੋਂ 329 ਮਰੀਜ਼ ਆਈਸੋਲੇਸ਼ਨ ਵਿੱਚ ਹਨ, ਜਦੋਂ ਕਿ 21 ਮਰੀਜ਼ ਹਸਪਤਾਲਾਂ ਵਿੱਚ ਇਲਾਜ ਅਧੀਨ ਹਨ। ਸ਼ਨੀਵਾਰ ਵੱਖ-ਵੱਖ ਹਸਪਤਾਲਾਂ ਵਿੱਚ 6 ਮਰੀਜ਼ਾਂ ਨੂੰ ਗੰਭੀਰ ਹਾਲਤ ਹੋਣ ਕਾਰਨ ਆਈ.ਸੀ.ਯੂ. ਵਿੱਚ ਦਾਖਲ ਕੀਤਾ ਗਿਆ ਹੈ। ਸਿਵਲ ਸਰਜਨ ਡਾ. ਹਤਿੰਦਰ ਕੌਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਮੇਂ ਸਿਰ ਕੋਰੋਨਾ ਵੈਕਸੀਨ ਲਗਵਾ ਕੇ ਆਪਣੇ-ਆਪ ਨੂੰ ਸੁਰੱਖਿਅਤ ਰੱਖਣ।

Leave a Reply

Your email address will not be published. Required fields are marked *