ਨਹਿਰੂ ਦੀ ਤਸਵੀਰ ਵਾਲੀ ਡੀਪੀ ਲਗਾ ਰਹੇ ਨੇ ਕਾਂਗਰਸ ਨੇਤਾ, ਕੀ ਸੰਘ ਵਾਲੇ ਮੋਦੀ ਦੀ ਗੱਲ ਮੰਨਣਗੇ: ਜੈਰਾਮ ਰਮੇਸ਼

ਨਵੀਂ ਦਿੱਲੀ:ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਲੋਕਾਂ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਦੀ ਪ੍ਰੋਫਾਈਲ ਤਸਵੀਰ ਵਜੋਂ ‘ਤਿਰੰਗੇ’ ਨੂੰ ਲਗਾਉਣ ਦੀ ਅਪੀਲ ਸਬੰਧੀ ਕਾਂਗਰਸ ਨੇ ਅੱਜ ਕਿਹਾ ਕਿ ਉਸ ਦੇ ਆਗੂ ਨੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਵੱਲੋਂ ਫੜੇ ਤਿਰੰਗੇ ਵਾਲੀ ਡੀਪੀ ਲਾਉਣਗੇ। ਆਰਐੱਸਐੱਸ ‘ਤੇ ਨਿਸ਼ਾਨਾ ਸਾਧਦਿਆਂ ਮੁੱਖ ਵਿਰੋਧੀ ਪਾਰਟੀ ਨੇ ਇਹ ਵੀ ਸਵਾਲ ਕੀਤਾ ਕਿ ਜਿਨ੍ਹਾਂ ਨੇ ਆਜ਼ਾਦੀ ਤੋਂ ਬਾਅਦ 52 ਸਾਲ ਤੱਕ ਆਪਣੇ ਹੈੱਡਕੁਆਰਟਰ ‘ਤੇ ਤਿਰੰਗਾ ਨਹੀਂ ਲਹਿਰਾਇਆ, ਕੀ ਉਹ ਪ੍ਰਧਾਨ ਮੰਤਰੀ ਦੀ ਗੱਲ ਮੰਨਣਗੇ? ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਟਵੀਟ ਕੀਤਾ, ‘1929 ਦੇ ਲਾਹੌਰ ਇਜਲਾਸ ‘ਚ ਰਾਵੀ ਨਦੀ ਦੇ ਕੰਢੇ ਝੰਡਾ ਲਹਿਰਾਉਂਦੇ ਹੋਏ ਪੰਡਿਤ ਨਹਿਰੂ ਨੇ ਕਿਹਾ ਸੀ, ‘ਇਕ ਵਾਰ ਫਿਰ ਤੁਹਾਨੂੰ ਯਾਦ ਰੱਖਣਾ ਹੋਵੇਗਾ ਕਿ ਹੁਣ ਇਹ ਝੰਡਾ ਲਹਿਰਾਇਆ ਗਿਆ ਹੈ, ਜਦੋਂ ਤੱਕ ਇਕ ਹਿੰਦੁਸਤਾਨੀ ਆਦਮੀ, ਔਰਤ, ਬੱਚਾ ਜ਼ਿੰਦਾ ਹੈ, ਤਿਰੰਗਾ ਝੁਕਣਾ ਨਹੀਂ ਚਾਹੀਦਾ। ਦੇਸ਼ ਵਾਸੀਆਂ ਨੇ ਅਜਿਹਾ ਹੀ ਕੀਤਾ। ਅਸੀਂ ਆਪਣੇ ਨੇਤਾ ਨਹਿਰੂ ਦੀ ਡੀਪੀ ਹੱਥ ਵਿੱਚ ਤਿਰੰਗੇ ਨਾਲ ਲਗਾ ਰਹੇ ਹਾਂ ਪਰ ਲੱਗਦਾ ਹੈ ਕਿ ਪ੍ਰਧਾਨ ਮੰਤਰੀ ਦਾ ਸੰਦੇਸ਼ ਸਿਰਫ ਉਨ੍ਹਾਂ ਦੇ ਪਰਿਵਾਰ ਤੱਕ ਨਹੀਂ ਪਹੁੰਚਿਆ, ਜਿਨ੍ਹਾਂ ਨੇ 52 ਸਾਲਾਂ ਤੱਕ ਨਾਗਪੁਰ ਸਥਿਤ ਆਪਣੇ ਹੈੱਡਕੁਆਰਟਰ ‘ਤੇ ਝੰਡਾ ਨਹੀਂ ਲਹਿਰਾਇਆ, ਕੀ ਉਹ ਪ੍ਰਧਾਨ ਮੰਤਰੀ ਦੀ ਗੱਲ ਸੁਣਨਗੇ?’ ਕਾਂਗਰਸ ਦੇ ਮੀਡੀਆ ਅਤੇ ਪ੍ਰਚਾਰ ਮੁਖੀ ਪਵਨ ਖੇੜਾ ਨੇ ਸੰਘ ਅਤੇ ਇਸ ਦੇ ਮੁਖੀ ਮੋਹਨ ਭਾਗਵਤ ਦੇ ਟਵਿੱਟਰ ਪ੍ਰੋਫਾਈਲ ਦੇ ਸਕਰੀਨ ਸ਼ਾਟ ਸ਼ੇਅਰ ਕਰਦੇ ਹੋਏ ਕਿਹਾ। ਸੰਘ ਵਾਲਿਓ ਹੁਣ ਤਾਂ ਤਿਰੰਗੇ ਨੂੰ ਅਪਣਾ ਲਓ।’

Leave a Reply

Your email address will not be published. Required fields are marked *