ਚਲਦੀ ਬੱਸ ਦੌਰਾਨ ਡਰਾਈਵਰ ਨੂੰ ਪਿਆ ਦਿਲ ਦਾ ਦੌਰਾ, ਮਰਨ ਤੋਂ ਪਹਿਲਾਂ ਬਚਾ ਲਈ 25 ਸਵਾਰੀਆਂ ਦੀ ਜਾਨ

ਪੁਣੇ: ਇਕ ਐੱਸ.ਟੀ. ਬੱਸ ਦੇ ਡਰਾਈਵਰ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਪਰ ਮਰਨ ਤੋਂ ਪਹਿਲਾਂ ਉਸਨੇ ਬੱਸ ’ਚ ਸਵਾਰ 25 ਲੋਕਾਂ ਦੀ ਜਾਨ ਬਚਾ ਲਈ। ਇਹ ਘਟਨਾ ਸਤਾਰਾ ਹਾਈਵੇ ’ਤੇ ਨਸਰਪੁਰ ਪਿੰਡ ਨੇੜੇ ਵਾਪਰੀ। ਐੱਸ.ਟੀ. ਬੱਸ ਦੇ ਡਰਾਈਵਰ ਦਾ ਨਾਂ ਜਲਿੰਦਰ ਪਵਾਰ ਦੱਸਿਆ ਜਾ ਰਿਹਾ ਹੈ। ਪਾਲਘਰ ਮੰਡਲ ਦੇ ਵਸਈ ਜਾਗਰ ਤੋਂ ਰਾਜ ਟਰਾਂਸਪੋਰਟ ਕਾਰਪੋਰੇਸ਼ਨ ਦੀ ਐੱਸ.ਟੀ. ਬੱਸ ਸਵਾਰੀਆਂ ਨੂੰ ਮਹਸਵਡ ਲੈ ਕੇ ਜਾ ਰਹੀ ਸੀ।

ਪੁਣੇ-ਸਤਾਰਾ ਹਾਈਵੇ ’ਤੇ ਵਰਵੇ, ਨਸਰਪੁਰ ਪਿੰਡ ਨੇੜੇ ਬੱਸ ਪਹੁੰਚਣ ਤੋਂ ਬਾਅਦ ਖੇੜ ਸ਼ਿਵਪੁਰ ਦੇ ਟੋਲ ਪਲਾਜ਼ਾ ਨੂੰ ਪਾਰ ਕਰਦੇ ਹੋਏ ਬੱਸ ਦੀ ਰਫ਼ਤਾਰ ਥੋੜੀ ਹੌਲੀ ਹੋ ਗਈ। ਮੂਲ ਰੂਪ ਨਾਲ ਸਤਾਰਾ ਜ਼ਿਲ੍ਹੇ ਦੇ ਖਤਵ ਤਾਲੁਕ ਦੇ ਪਲਾਸ਼ੀ ਪਿੰਡ ਦੇ 45 ਸਾਲਾ ਬੱਸ ਡਰਾਈਵਰ ਜਲਿੰਦਰ ਰੰਗਰਾਵ ਪਵਾਰ ਨੂੰ ਚੱਕਰ ਆਉਣ ਲੱਗੇ। ਜਲਿੰਦਰ ਰੰਗਾਰਾਵ ਪਵਾਰ ਨੇ ਹਾਲਾਤ ਨੂੰ ਸਮਝਦੇ ਹੋਏ ਸਮਾਂ ਰਹਿੰਦਿਆਂ ਆਪਣੀ ਸਮਝਦਾਰੀ ਵਿਖਾਉਂਦੇ ਹੋਏ ਬੱਸ ਨੂੰ ਸੜਕ ਦੇ ਕਿਨਾਰੇ ਵੱਲ ਕਰ ਲਿਆ। ਕੰਡਕਟਰ ਨੇ ਡਰਾਈਵ ਤੋਂ ਪੁੱਛਿਆ ਤਾਂ ਡਰਾਈਵਰ ਨੇ ਬੱਸ ਨੂੰ ਇਹ ਕਹਿੰਦੇ ਹੋਏ ਸੜਕ ਕਿਨਾਰੇ ਕਰ ਲਿਆ ਕਿ ਚੱਕਰ ਆ ਰਹੇ ਹਨ। ਹਾਲਾਤ ਖਰਾਬ ਹੁੰਦੇ ਵੇਖ ਸਵਾਰੀਆਂ ਦੀ ਮਦਦ ਨਾਲ ਪਵਾਰ ਨੂੰ ਇਲਾਜ ਲਈ ਨਸਰਪੁਰ ਦੇ ਇਕ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਡਾਕਟਰਾਂ ਨੇ ਜਾਂਚ ਕਰਨ ਤੋਂਬਾਅਦ ਕਿਹਾ ਕਿ ਉਨ੍ਹਾਂ ਦੀ ਮੌਤ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਹੋ ਗਈ ਹੈ।

Leave a Reply

Your email address will not be published. Required fields are marked *