ਆਮਿਰ ਖਾਨ ਦੀ ਫਿਲਮ ‘ਲਾਲ ਸਿੰਘ ਚੱਢਾ’ ਨੂੰ ਲੈ ਕੇ ਸਿੱਖ ਆਗੂ ਅਤੇ ਸ਼ਿਵ ਸੈਨਾ ਆਹਮੋ-ਸਾਹਮਣੇ

ਜਲੰਧਰ: ਇਥੋਂ ਦੇਐਮਬੀਡੀ ਮਾਲ ਦੇ ਬਾਹਰ ਅੱਜ ਉਸ ਸਮੇਂ ਤਣਾਅ ਫੈਲ ਗਿਆ ਜਦੋਂ ਸ਼ਿਵ ਸੈਨਾ ਦੇ ਕਾਰਕੁਨਾਂ ਨੇ ਬੌਲੀਵੁੁੱਡ ਅਦਾਕਾਰ ਆਮਿਰ ਖਾਨ ਦੀ ਫਿਲਮ ‘ਲਾਲ ਸਿੰਘ ਚੱਢਾ’ ਨੂੰ ਹਟਾਉਣ ਦੀ ਮੰਗ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਬੌਲੀਵੁੱਡ ਅਦਾਕਾਰ ਨੇ ਆਪਣੀ ਪਿਛਲੀ ਫਿਲਮ ‘ਪੀਕੇ’ ਵਿੱਚ ਕਥਿਤ ਤੌਰ ‘ਤੇ ਹਿੰਦੂ ਦੇਵੀ-ਦੇਵਤਿਆਂ ਦਾ ਅਪਮਾਨ ਕੀਤਾ ਸੀ। ਸ਼ਿਵ ਸੈਨਾ ਕਾਰਕੁਨਾਂ ਨੇ ਕਿਹਾ ਕਿ ਉਹ ਸ਼ਹਿਰ ਦੇ ਕਿਸੇ ਵੀ ਮਲਟੀਪਲੈਕਸ ਆਪ੍ਰੇਟਰ ਨੂੰ ਫਿਲਮ ਨਹੀਂ ਚਲਾਉਣ ਦੇਣਗੇ। ਇਸੇ ਦੌਰਾਨ ਸਿੱਖ ਤਾਲ-ਮੇਲ ਕਮੇਟੀ ਦੇ ਕਾਰਕੁਨ ਵੀ ਮਾਲ ਵਿੱਚ ਪੁੱਜ ਗਏ ਅਤੇ ਉਨ੍ਹਾਂ ਸ਼ਿਵ ਸੈਨਾ ਆਗੂਆਂ ਦਾ ਵਿਰੋਧ ਕਰਦਿਆਂ ਕਿਹਾ ਕਿ ਉਹ ਅਜਿਹੀ ‘ਗੁੰਡਾਗਰਦੀ’ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਫਿਲਮ ਵਿੱਚ ਕੁਝ ਵੀ ਇਤਰਾਜ਼ਯੋਗ ਨਹੀਂ ਹੈ ਅਤੇ ਅੱਠ ਸਾਲ ਪਹਿਲਾਂ ਰਿਲੀਜ਼ ਹੋਈ ਫਿਲਮ ਦੇ ਆਧਾਰ ’ਤੇ ਇਸ ਫਿਲਮ ਦਾ ਬਾਈਕਾਟ ਕਰਨਾ ਜਾਂ ਇਸ ‘ਤੇ ਪਾਬੰਦੀ ਦੀ ਮੰਗ ਕਰਨਾ ਠੀਕ ਨਹੀਂ ਹੈ।

Leave a Reply

Your email address will not be published. Required fields are marked *