ਐੱਨਸੀਈਆਰਟੀ ਨੇ 12ਵੀਂ ਲਈ ਧਾਰਾ 370 ਬਾਰੇ ਵਿਸ਼ਾ ਜੋੜਿਆ

ਨਵੀਂ ਦਿੱਲੀ : ਐੱਨਸੀਈਆਰਟੀ ਨੇ 12ਵੀਂ ਜਮਾਤ ਦੀ ਰਾਜਨੀਤਕ ਵਿਗਿਆਨ ਦੇ ਇੱਕ ਪਾਠ ’ਚ ਸੋਧ ਕਰਦਿਆਂ ਇਸ ’ਚੋਂ ਜੰਮੂ-ਕਸ਼ਮੀਰ ਦੀ ਵੱਖਵਾਦੀ ਸਿਆਸਤ ਬਾਰੇ ਪੈਰੇ ਨੂੰ ਹਟਾ ਦਿੱਤਾ ਹੈ ਅਤੇ ਪਿਛਲੇ ਸਾਲ ਸੂਬੇ ਦਾ ਵਿਸ਼ੇਸ਼ ਦਰਜਾ ਖਤਮ ਕਰਨ ਬਾਰੇ ਸੰਖੇਪ ’ਚ ਜ਼ਿਕਰ ਕੀਤਾ ਹੈ।

ਐੱਨਸੀਈਆਰਟੀ ਨੇ ਵਿੱਦਿਅਕ ਵਰ੍ਹੇ 2020-21 ਲਈ ਪਾਠ ਪੁਸਤਕ ’ਚ ‘ਆਜ਼ਾਦੀ ਤੋਂ ਬਾਅਦ ਭਾਰਤ ਦੀ ਰਾਜਨੀਤੀ’ ਪਾਠ ’ਚ ਸੋਧ ਕੀਤੀ ਹੈ। ਪਾਠ ’ਚ ‘ਵੱਖਵਾਦ ਤੇ ਉਸ ਤੋਂ ਅੱਗੇ’ ਵਿਸ਼ੇ ਨੂੰ ਹਟਾ ਦਿੱਤਾ ਗਿਆ ਹੈ ਜਦਕਿ ਧਾਰਾ 370 ਨੂੰ ਖਤਮ ਕਰਨ ਦੇ ਵਿਸ਼ੇ ਨੂੰ ‘ਖੇਤਰੀ ਖਾਹਿਸ਼ਾਂ’ ਵਿਸ਼ੇ ਤਹਿਤ ਸ਼ਾਮਲ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਪੰਜ ਅਗਸਤ ਨੂੰ ਕੇਂਦਰ ਸਰਕਾਰ ਨੇ ਜੰਮੂ ਕਸ਼ਮੀਰ ਸੂਬੇ ਦਾ ਵਿਸ਼ੇਸ਼ ਦਰਜਾ ਖਤਮ ਕਰਦਿਆਂ ਸੂਬੇ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਜੰਮੂ ਕਸ਼ਮੀਰ ਤੇ ਲੱਦਾਖ ’ਚ ਵੰਡ ਦਿੱਤਾ ਸੀ। ਪਾਠ ਦੇ ਅੰਤ ’ਚ ਧਾਰਾ 370 ਹਟਾਉਣ ਦਾ ਜ਼ਿਕਰ ਕੀਤਾ ਗਿਆ ਹੈ।

Leave a Reply

Your email address will not be published. Required fields are marked *