ਉਦੈਪੁਰ-ਅਹਿਮਦਾਬਾਦ ਰੇਲਵੇ ਟਰੈਕ ’ਤੇ ਧਮਾਕਾ, PM ਮੋਦੀ ਨੇ 13 ਦਿਨ ਪਹਿਲਾਂ ਕੀਤਾ ਸੀ ਉਦਘਾਟਨ

ਉਦੈਪੁਰ-ਅਹਿਮਦਾਬਾਦ ਰੇਲ ਲਾਈਨ ’ਤੇ ਸ਼ਨੀਵਾਰ ਰਾਤ ਧਮਾਕੇ ਦੀ ਆਵਾਜ਼ ਨਾਲ ਅਫੜਾ-ਦਫੜੀ ਮਚ ਗਈ। ਆਵਾਜ਼ ਓਢਾ ਪੁਲ ਤੋਂ ਆਈ ਸੀ। ਇਸ ਤੋਂ ਬਾਅਦ ਪਿੰਡ ਵਾਸੀਆਂ ਨੇ ਮੌਕੇ ’ਤੇ ਪਹੁੰਚ ਕੇ ਵੇਖਿਆ ਤਾਂ ਨਵਾਂ ਟਰੈਕ ਨੁਕਸਾਨਿਆ ਮਿਲਿਆ। ਲੋਕਾਂ ਨੇ ਇਸ ਦੀ ਸੂਚਨਾ ਤੁਰੰਤ ਰੇਲਵੇ ਵਿਭਾਗ ਨੂੰ ਦਿੱਤੀ। ਦੱਸ ਦੇਈਏ ਕਿ 13 ਦਿਨ ਪਹਿਲਾਂ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਰੇਲਵੇ ਲਾਈਨ ਦਾ ਉਦਘਾਟਨ ਕੀਤਾ ਸੀ। ਰੇਲਵੇ ਟਰੈਕ ਨੂੰ ਉਖਾੜਨ ਦੀ ਕੋਸ਼ਿਸ਼ ’ਚ ਬਲਾਸਟ ਕੀਤਾ ਗਿਆ ਹੈ। ਮੌਕੇ ’ਤੇ ਬਾਰੂਦ ਵੀ ਮਿਲਿਆ ਹੈ। ਦਰਅਸਲ ਘਟਨਾ ਵਾਲੀ ਥਾਂ ਦੇ ਨੇੜੇ-ਤੇੜੇ ਮਾਈਨਿੰਗ ਖੇਤਰ ਵੀ ਹੈ। ਪੁਲਸ ਅਤੇ ਰੇਲਵੇ ਅਧਿਕਾਰੀਆਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਘਟਨਾ ਵਾਲੀ ਥਾਂ ਦੇ ਦੋਹਾਂ ਪਾਸੇ ਟਰੇਨਾਂ ਦੀ ਆਵਾਜਾਈ ਬੰਦ ਕਰ ਦਿੱਤੀ ਗਈ ਹੈ।

ਪਿੰਡ ਵਾਸੀਆਂ ਦੀ ਚੌਕਸੀ ਨਾਲ ਟਲਿਆ ਹਾਦਸਾ

ਸਥਾਨਕ ਪਿੰਡ ਵਾਸੀਆਂ ਦੀ ਚੌਕਸੀ ਸਦਕਾ ਇਸ ਨਵੇਂ ਮਾਰਗ ‘ਤੇ ਵੱਡਾ ਹਾਦਸਾ ਹੋਣੋਂ ਟਲ ਗਿਆ। ਸੂਤਰਾਂ ਮੁਤਾਬਕ ਇਹ ਘਟਨਾ ਸ਼ਨੀਵਾਰ ਦੇਰ ਰਾਤ ਕੇਵੜੇ ਦੀ ਨਾਲ ਦੇ ਓਢਾ ਰੇਲਵੇ ਪੁਲ ‘ਤੇ ਸਲੂੰਬਰ ਮਾਰਗ ‘ਤੇ ਵਾਪਰੀ। ਇੱਥੇ ਬੀਤੀ ਰਾਤ 10 ਵਜੇ ਪਿੰਡ ਵਾਸੀਆਂ ਨੇ ਧਮਾਕੇ ਦੀ ਆਵਾਜ਼ ਸੁਣੀ। ਇਸ ਤੋਂ ਬਾਅਦ ਕੁਝ ਨੌਜਵਾਨ ਤੁਰੰਤ ਟਰੈਕ ‘ਤੇ ਪਹੁੰਚੇ ਅਤੇ ਦੇਖਿਆ ਕਿ ਟਰੈਕ ਉਖੜਿਆ ਹੋਇਆ ਸੀ, ਬਾਰੂਦ ਵੀ ਰੇਲਵੇ ਲਾਈਨ ‘ਤੇ ਪਿਆ ਸੀ। ਪੁਲ ‘ਤੇ ਲਾਈਨ ਤੋਂ ਨਟ-ਬੋਲਟ ਵੀ ਗਾਇਬ ਪਾਏ ਗਏ। ਟਰੈਕ ‘ਤੇ ਲੋਹੇ ਦੀ ਪਤਲੀ ਚਾਦਰ ਵੀ ਉਖੜੀ ਹੋਈ ਮਿਲੀ। ਲੋਕਾਂ ਨੇ ਤੁਰੰਤ ਇਸ ਸਬੰਧੀ ਰੇਲਵੇ ਨੂੰ ਸੂਚਿਤ ਕੀਤਾ ਤਾਂ ਜੋ ਕੋਈ ਵੱਡਾ ਹਾਦਸਾ ਨਾ ਵਾਪਰ ਸਕੇ। ਰੇਲਵੇ ਅਜਮੇਰ ਡਵੀਜ਼ਨ ਦੇ ਲੋਕ ਸੰਪਰਕ ਅਧਿਕਾਰੀ ਅਸ਼ੋਕ ਚੌਹਾਨ ਨੇ ਦੱਸਿਆ ਕਿ ਇਹ ਘਟਨਾ ਵਾਪਰੀ ਹੈ।

Leave a Reply

Your email address will not be published. Required fields are marked *