ਆਫ਼ਤਾਬ ਦੀ ਵੀਂਡੀਓ ਕਾਨਫਰੰਸ ਰਾਹੀਂ ਅਦਾਲਤ ਵਿੱਚ ਪੇਸ਼ੀ

ਨਵੀਂ ਦਿੱਲੀ: ਆਪਣੀ ਲਿਵ-ਇਨ ਪਾਰਟਨਰ ਸ਼ਰਧਾ ਵਾਕਰ ਦੀ ਕਥਿਤ ਤੌਰ ‘ਤੇ ਹੱਤਿਆ ਕਰਨ ਅਤੇ ਉਸ ਦੀ ਲਾਸ਼ ਦੇ 35 ਟੁਕੜਿਆਂ ਵਿਚ ਕੱਟਣ ਦੇ ਦੋਸ਼ ਵਿਚ ਗ੍ਰਿਫਤਾਰ ਆਫ਼ਤਾਬ ਅਮੀਨ ਪੂਨਾਵਾਲਾ ਨੂੰ ਅੱਜ ਸੁਰੱਖਿਆ ਕਾਰਨਾਂ ਕਰਕੇ ਵੀਡੀਓ ਕਾਨਫਰੰਸ ਰਾਹੀਂ ਪੁਲੀਸ ਨੇ ਸਾਕੇਤ ਅਦਾਲਤ ਵਿਚ ਪੇਸ਼ ਕੀਤਾ। ਅਦਾਲਤ ਨੇ ਉਸ ਦਾ ਪੰਜ ਦਾ ਪੁਲੀਸ ਰਿਮਾਂਡ ਵਧਾ ਦਿੱਤਾ। ਇਸ ਦੌਰਾਨ ਆਫਤਾਬ ਨੇ ਨਾਰਕੋ ਟੈਸਟ ਕਰਵਾਉਣ ਲਈ ਦਿੱਤੀ ਸਹਿਮਤੀ ਤੇ ਅਦਾਲਤ ਨੇ ਪੁਲੀਸ ਨੂੰ ਟੈਸਟ ਲਈ ਹਰੀ ਝੰਡੀ ਦੇ ਦਿੱਤੀ।ਹਾਲੇ ਤੱਕ ਦਿੱਲੀ ਪੁਲੀਸ ਨੂੰ ਅਪਰਾਧ ’ਚ ਵਰਤੇ ਹਥਿਆਰ, ਸ਼ਰਧਾ ਦਾ ਮੋਬਾਈਲ ਫੋਨ ਅਤੇ ਅਪਰਾਧ ਕਰਨ ਵੇਲੇ ਮੁਲਜ਼ਮ ਵੱਲੋਂ ਪਹਿਨੇ ਕੱਪੜੇ ਬਰਾਮਦ ਨਹੀਂ ਹੋਏ। ਪੁਲੀਸ ਟੀਮਾਂ ਨੇ ਕੁੱਤਿਆਂ ਦੇ ਦਸਤੇ ਦੀ ਮਦਦ ਲਈ ਪਰ ਸਰੀਰ ਦੇ ਅੰਗ ਖਾਸ ਕਰਕੇ ਪੀੜਤ ਦਾ ਸਿਰ ਹਾਲੇ ਤੱਕ ਬਰਾਮਦ ਨਹੀਂ ਕੀਤਾ ਗਿਆ ਹੈ।

Leave a Reply

Your email address will not be published. Required fields are marked *