ਜਾਮਾ ਮਸਜਿਦ ’ਚ ਕੁੜੀਆਂ ਦੇ ਇਕੱਲੇ ਜਾਣ ’ਤੇ ਪਾਬੰਦੀ

ਨਵੀਂ ਦਿੱਲੀ– ਇਤਿਹਾਸਕ ਜਾਮਾ ਮਸਜਿਦ ਵਿਚ ਹੁਣ ਕੁੜੀਆਂ ਦੇ ਇਕੱਲੇ ਦਾਖ਼ਲ ਹੋਣ ’ਤੇ ਪਾਬੰਦੀ ਹੈ। ਜਾਮਾ ਮਸਜਿਦ ਪ੍ਰਬੰਧਨ ਨੇ ਇਸ ਸਬੰਧੀ ਇਕ ਹੁਕਮ ਜਾਰੀ ਕੀਤਾ ਹੈ ਅਤੇ ਮਸਜਿਦ ਦੇ ਗੇਟ ’ਤੇ ਪੱਟੀ ਲਗਾਈ ਗਈ ਹੈ, ਜਿਸ ’ਤੇ ਲਿਖਿਆ ਹੈ ਕਿ ਜਾਮਾ ਮਸਜਿਦ ਵਿਚ ਕੁੜੀਆਂ ਦਾ ਇਕੱਲਿਆਂ ਦਾਖ਼ਲ ਹੋਣਾ ਮਨ੍ਹਾ ਹੈ।

ਹਾਲਾਂਕਿ ਇਸ ਤੋਂ ਬਾਅਦ ਮਾਮਲਾ ਗਰਮਾ ਗਿਆ। ਸੋਸ਼ਲ ਮੀਡੀਆ ’ਤੇ ਵੀ ਜਾਮਾ ਮਸਜਿਦ ਪ੍ਰਬੰਧਨ ਦੀ ਆਲੋਚਨਾ ਹੋ ਰਹੀ ਹੈ। ਇਸ ’ਤੇ ਮਸਜਿਦ ਦੇ ਅਧਿਕਾਰੀ ਸਬੀਉੱਲਾ ਖਾਨ ਦੱਸਦੇ ਹਨ ਕਿ ਇੱਥੇ ਕਈ ਵਾਰ ਕੁੜੀਆਂ-ਮੁੰਡੇ ਟਿਕਟਾਕ ਦੀ ਸ਼ੂਟਿੰਗ ਕਰਦੇ ਹਨ ਅਤੇ ਪੁੱਠੀਆਂ-ਸਿੱਧੀਆਂ ਹਰਕਤਾਂ ਕਰਦੇ ਹਨ। ਧਾਰਮਿਕ ਸਥਾਨ ’ਤੇ ਅਜਿਹੀਆਂ ਘਟਨਾਵਾਂ ਦੇ ਸਾਹਮਣੇ ਆਉਣ ਤੋਂ ਬਾਅਦ ਇਹ ਫੈਸਲਾ ਲਿਆ ਗਿਆ।

Leave a Reply

Your email address will not be published. Required fields are marked *